26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਰਤਾਨੀਆ ਵਲੋਂ ਜੰਗ 'ਚ ਫ਼ੌਜਾਂ ਭੇਜਣ ਤੋਂ ਇਨਕਾਰ

ਅਜੀਤ ਡੈਸਕ 01-04-2026
ਲੰਡਨ, 31 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮੱਧ ਪੂਰਬ 'ਚ ਜਾਰੀ ਜੰਗ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਇਕੱਲੇ ਨਜ਼ਰ ਆ ਰਹੇ ਹਨ | ਸਭ ਤੋਂ ਨਜ਼ਦੀਕੀ ਸਹਿਯੋਗੀਆਂ ਬਰਤਾਨੀਆ ਤੇ ਸਪੇਨ ਨੇ ਇਸ ਜੰਗ 'ਚ ਸਿੱਧਾ ਸਹਿਯੋਗ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ | ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਈਰਾਨ 'ਚ ਆਪਣੀ ਫੌਜ ਨਹੀਂ ਭੇਜੇਗਾ¢ ਉਨ੍ਹਾਂ ਸਖ਼ਤ ਲਹਿਜੇ 'ਚ ਕਿਹਾ ਕਿ ਇਹ ਸਾਡੀ ਲੜਾਈ ਨਹੀਂ ਹੈ, ਅਸੀਂ ਇਸ ਵਿਚ ਸ਼ਾਮਿਲ ਨਹੀਂ ਹੋਵਾਂਗੇ | ਸਟਾਰਮਰ ਅਨੁਸਾਰ ਬਰਤਾਨੀਆ ਦੀ ਭੂਮਿਕਾ ਸਿਰਫ਼ ਰੱਖਿਆਤਮਕ ਰਹੇਗੀ ਤੇ ਉਨ੍ਹਾਂ ਦੀ ਤਰਜੀਹ ਬਰਤਾਨਵੀ ਨਾਗਰਿਕਾਂ ਤੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਕਰਨਾ ਹੈ | ਹਾਲਾਂਕਿ ਬਰਤਾਨੀਆ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦੇ ਯਤਨ ਜਾਰੀ ਰੱਖਣ ਤੇ ਅਮਰੀਕਾ ਨੂੰ ਆਪਣੇ ਫÏਜੀ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ |

ਪਿਛਲੀ ਖ਼ਬਰ ਵਾਸ਼ਿੰਗਟਨ ਡੀ.ਸੀ. 'ਚ 'ਬੁਰਜ ਗਲੋਬਲ 100 ਐਵਾਰਡ 2026' ਉੱਤਮਤਾ, ਲੀਡਰਸ਼ਿਪ ਤੇ ਭਾਈਚਾਰਕ ਸਾਂਝ ਦੇ ਜਸ਼ਨ ਦਾ ਬਣਿਆ ਪ੍... ਅਗਲੀ ਖ਼ਬਰ ਮੱਧ ਪੂਰਬੀ ਖੇਤਰ 'ਚ ਜੰਗ ਦਾ ਅਸਰ ਹੁਣ ਦਵਾਈ ਇੰਡਸਟਰੀ 'ਤੇ ਵੀ ਵਿਖਾਈ ਦੇਣ ਲੱਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।