18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਾਊਥਾਲ 'ਚ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਸਜਾਇਆ ਵਿਸ਼ਾਲ ਨਗਰ ਕੀਰਤਨ <br/>

ਅਜੀਤ ਡੈਸਕ 31-03-2026
ਲੰਡਨ, 30 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਤੇ ਪੰਜ ਨਿਸ਼ਾਨਚੀ ਸਿੰਘ ਵਲੋਂ ਕੀਤੀ ਗਈ ਤੇ ਸੁੰਦਰ ਪਾਲਕੀ ਵਿਚ ਸ਼ਸ਼ੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵਾਹਿਗੁਰੂ ਨਾਮ ਸਿਮਰਨ ਕਰਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਪੈਦਲ ਚੱਲ ਰਹੀਆਂ ਸਨ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਰੋਡ ਤੋਂ ਹੋਈ | ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ, ਸੁਰਿੰਦਰ ਸਿੰਘ ਢੱਟ, ਮਨਜੀਤ ਸਿੰਘ, ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ, ਈਲਿੰਗ ਸਾਊਥਾਲ ਦੀ ਸੰਸਦ ਮੈਂਬਰ ਡੀਅਰਡਰੇ ਕੋਸਟੀਗਨ, ਹੇਜ਼ ਹਾਲਿੰਗਡਨ ਦੇ ਸੰਸਦ ਮੈਂਬਰ ਜੌਹਨ ਮੈਕਡਾਨਲਡ, ਕੌਂਸਲਰ ਪੀਟਰ ਮੇਸਨ, ਕੌਂਸਲਰ ਜਸਬੀਰ ਕੌਰ ਅਨੰਦ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ, ਗੁਰਪ੍ਰਤਾਪ ਸਿੰਘ ਢਿਲੋਂ, ਕੌਂਸਲਰ ਰਣਜੀਤ ਧੀਰ ਆਦਿ ਨੇ ਸੰਗਤਾਂ ਨੂੰ ਵਧਾਈ ਦਿੱਤੀ | ਰਸਤੇ ਵਿਚ ਸੰਗਤਾਂ ਨੇ ਥਾਂ-ਥਾਂ ਲੰਗਰ ਲਗਾਏ, ਗੱਤਕਾ ਅਖਾੜੇ ਦੇ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਵਿਖਾਏ | ਕਿੰਗ ਸਟੀਰਟ, ਦ ਗਰੀਨ, ਸਾਊਥ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਸਮਾਪਤ ਹੋਇਆ | ਇਸ ਮੌਕੇ ਕੇਵਲ ਸਿੰਘ ਰਣਦੇਵਾ, ਜੈਸਿਮਰਨ ਸਿੰਘ, ਗੁਰਬਚਨ ਸਿੰਘ ਅਠਵਾਲ, ਬਲਜਿੰਦਰ ਸਿੰਘ ਹੰਸਰਾ, ਸੁਰਜੀਤ ਕੌਰ ਬਾਸੀ, ਕਮਲਪ੍ਰੀਤ ਕੌਰ, ਕਿਰਨਜੀਤ ਕੌਰ, ਸਤਨਾਮ ਸਿੰਘ ਚੌਹਾਨ, ਜਸਵੰਤ ਸਿੰਘ ਮੰਡ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਇਸ਼ਟਮੀਤ ਸਿੰਘ ਫੁੱਲ, ਅਜਮੇਰ ਸਿੰਘ ਵਿਰਦੀ, ਪਰਮਜੀਤ ਸਿੰਘ ਧਾਲੀਵਾਲ, ਅਮਰੀਕ ਸਿੰਘ, ਗੁਲਜ਼ਾਰ ਸਿੰਘ ਚਤਰੱਥ, ਅਮਰਜੀਤ ਸਿੰਘ ਦਾਸਨ, ਬਲਜੀਤ ਸਿੰਘ ਮੱਲ੍ਹੀ, ਬਲਬੀਰ ਸਿੰਘ ਰਣੀਆ, ਬਲਵਿੰਦਰ ਸਿੰਘ ਪੱਟੀ, ਜਗਰਾਜ ਸਿੰਘ ਸਰਾਂ ਸਰਬਜੀਤ ਸਿੰਘ ਸਾਬੀ ਬਸਰਾ, ਬਿੱਲਾ ਗਿੱਲ ਦੀਨੇਵਾਲੀਆ, ਸੁੱਖਾ ਸਿੰਘ, ਬਲਜਿੰਦਰ ਸਿੰਘ ਜੈਨਪੁਰੀਆ, ਜਸਪਾਲ ਸਿੰਘ ਥਿੰਦ, ਪ੍ਰਤਾਪ ਸਿੰਘ ਮੋਮੀ, ਗੁਰਚਰਨ ਸਿੰਘ ਸੂਜਾਪੁਰ, ਤਰਸੇਮ ਸਿੰਘ ਮੁੱਤੀ, ਜਰਨੈਲ ਬੱਲ, ਰਾਜੂ ਸਿੱਧੂ, ਸੁੱਖੀ ਬੱਲ, ਹਰਜਿੰਦਰ ਬੱਲ ਰਾਮ ਮੰਦਰ ਦੇ ਪ੍ਰਬੰਧਕਾਂ ਆਦਿ ਸਮੇਤ ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ, ਬਰਤਾਨਵੀ ਫੌਜ ਦੇ ਸਿੱਖ ਸਿਪਾਹੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਬਰੈਂਪਟਨ ਵਿਚ ਹੋਇਆ ਗੁਰਦਾਸ ਮਾਨ ਦਾ ਸ਼ੋਅ -ਹਾਲ ਦੇ ਬਾਹਰ ਪੰਜਾਬੀਆਂ ਨੇ ਕੀਤਾ ਰੋਸ ਮੁਜ਼ਹਰਾ ਅਗਲੀ ਖ਼ਬਰ ਸਾਲ ਦੀ ਸਰਬੋਤਮ ਪੈਰਾ ਤੀਰਅੰਦਾਜ਼ ਬਣੀ ਸ਼ੀਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।