ਲੌਸਾਨ, 30 ਮਾਰਚ (ਪੀ.ਟੀ.ਆਈ.)-ਭਾਰਤ ਦੀ ਸ਼ੀਤਲ ਦੇਵੀ ਨੂੰ ਵਿਸ਼ਵ ਤੀਰਅੰਦਾਜ਼ੀ ਸੰਸਥਾ ਵਲੋਂ 2025 ਲਈ 'ਸਾਲ ਦੀ ਸਰਬੋਤਮ ਪੈਰਾ ਤੀਰਅੰਦਾਜ਼' ਐਲਾਨਿਆ ਗਿਆ ਹੈ, ਜੋ ਕਿ ਉਸਦੀਆਂ ਅਸਾਧਾਰਨ ਪ੍ਰਾਪਤੀਆਂ ਨੂੰ ਮਾਨਤਾ ਦੇਣ ਵਾਲਾ ਸਨਮਾਨ ਹੈ | ਜਿਸ ਵਿਚ ਇਕ ਇਤਿਹਾਸਕ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਵੀ ਸ਼ਾਮਲ ਹੈ | ਜੰਮੂ ਤੇ ਕਸ਼ਮੀਰ ਦੀ ਰਹਿਣ ਵਾਲੀ 19 ਸਾਲਾ ਸ਼ੀਤਲ ਦੇਵੀ, ਵਿਸ਼ਵ ਪੈਰਾ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਬਾਂਹ ਰਹਿਤ ਮਹਿਲਾ ਤੀਰਅੰਦਾਜ਼ ਬਣੀ | ਉਸਨੇ ਪਿਛਲੇ ਸਾਲ ਦੱਖਣੀ ਕੋਰੀਆ ਦੇ ਗਵਾਂਗਜੂ ਵਿਚ ਹੋਏ ਸਮਾਗਮ ਵਿਚ ਮਹਿਲਾ ਵਿਅਕਤੀਗਤ ਕੰਪਾਊਾਡ ਸ਼੍ਰੇਣੀ ਵਿਚ ਖਿਤਾਬ ਜਿੱਤਿਆ ਸੀ | ਹੱਥ ਰਹਿਤ ਹੋਣ ਦੇ ਬਾਵਜੂਦ, ਸ਼ੀਤਲ ਆਪਣੇ ਪੈਰਾਂ ਤੇ ਮੋਢਿਆਂ ਦੀ ਵਰਤੋਂ ਕਰਕੇ ਤੀਰਅੰਦਾਜ਼ੀ ਕਰਦੀ ਹੈ | ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾ ਟੀਮ ਈਵੈਂਟ ਵਿਚ ਚਾਂਦੀ ਦਾ ਤਗਮਾ ਤੇ ਮਿਕਸਡ ਟੀਮ ਈਵੈਂਟ ਵਿਚ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ |
ਸਾਲ ਦੀ ਸਰਬੋਤਮ ਪੈਰਾ ਤੀਰਅੰਦਾਜ਼ ਬਣੀ ਸ਼ੀਤਲ <br/>
ਅਜੀਤ ਡੈਸਕ
31-03-2026