18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੌਮਾਂਤਰੀ ਭਾਈਚਾਰਾ ਬਣਾਵੇ ਭਾਰਤ 'ਤੇ ਸਿੰਧੂ ਜਲ ਸੰਧੀ ਦੀ ਪਾਲਣਾ ਲਈ ਦਬਾਅ-ਰਾਜਦੂਤ ਅਹਿਮਦ <br/>

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਪਾਕਿਸਤਾਨ ਦੀ ਘਬਰਾਹਟ ਲਗਾਤਾਰ ਵਧਦੀ ਜਾ ਰਹੀ ਹੈ | ਪਾਕਿ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਭਾਰਤ 'ਤੇ ਸਿੰਧੂ ਜਲ ਸੰਧੀ ਦੀ ਪੂਰੀ ਪਾਲਣਾ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ | ਸੰਯੁਕਤ ਰਾਸ਼ਟਰ 'ਚ ਪਾਕਿ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਅਸੀਮ ਇਫ਼ਤਿਖ਼ਾਰ ਅਹਿਮਦ ਨੇ ਕਿਹਾ ਕਿ ਭਾਰਤ ਵਲੋਂ ਕੌਮਾਂਤਰੀ ਜਲ-ਵੰਡ ਸਮਝੌਤੇ ਨੂੰ ਮੁਅੱਤਲ ਕਰਨਾ ਇਕ ਖ਼ਤਰਨਾਕ ਮਿਸਾਲ ਕਾਇਮ ਕਰੇਗਾ | ਜੇਕਰ ਪਾਣੀ-ਵੰਡ ਸੰਧੀ ਨੂੰ ਰਾਜਨੀਤੀ ਲਈ ਕੁਰਬਾਨ ਕਰ ਦਿੱਤਾ ਜਾਂਦਾ ਹੈ ਤਾਂ ਵਿਸ਼ਵ-ਵਿਆਪੀ ਵਿਸ਼ਵਾਸ ਪ੍ਰਭਾਵਿਤ ਹੋਵੇਗਾ | ਰਾਜਦੂਤ ਨੇ ਕਿਹਾ ਕਿ ਭਾਰਤ ਦੇ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੇ ਪਾਕਿਸਤਾਨ ਦੀ ਜਲ ਸੁਰੱਖਿਆ ਤੇ ਖੇਤਰੀ ਸਥਿਰਤਾ ਲਈ ਇਕ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਪਾਕਿ ਸਿੰਧੂ ਜਲ ਸੰਧੀ ਵਿਵਾਦ ਨੂੰ ਹੇਗ 'ਚ ਪੀ.ਸੀ.ਏ. ਵਿਚ ਲੈ ਗਿਆ ਹੈ | ਹੇਗ ਸਥਿਤ ਅਦਾਲਤ ਨੇ ਭਾਰਤ ਨੂੰ ਤਲਬ ਕੀਤਾ ਸੀ ਪਰ ਭਾਰਤ ਸਰਕਾਰ ਨੇ ਟਿ੍ਬਿਊਨਲ ਦੇ ਅਧਿਕਾਰ ਖੇਤਰ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ | ਹੇਗ 'ਚ ਆਈ. ਡਬਲਿਊ. ਟੀ. ਦੀ ਸੁਣਵਾਈ ਦੌਰਾਨ ਭਾਰਤ ਨੇ ਕਿਹਾ ਕਿ ਉਹ ਟਿ੍ਬਿਊਨਲ ਨੂੰ ਗੈਰ-ਕਾਨੂੰਨੀ ਮੰਨਦਾ ਹੈ |

ਪਿਛਲੀ ਖ਼ਬਰ ਟਰੰਪ ਨੇ ਗ੍ਰਹਿ ਸੁਰੱਖਿਆ ਸਕੱਤਰ ਕਿ੍ਸਟੀ ਨੋਏਮ ਨੂੰ ਕੀਤਾ ਬਰਖ਼ਾਸਤ ਅਗਲੀ ਖ਼ਬਰ ਇੰਡੋਨੇਸ਼ੀਆ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।