18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਂ ਤੇ ਤਿੰਨ ਬੱਚਿਆਂ ਦੇ ਕਾਤਲ ਨੂੰ ਉਮਰ ਕੈਦ

ਅਜੀਤ ਡੈਸਕ 07-03-2026
ਲੈਸਟਰ (ਇੰਗਲੈਂਡ), 6 ਮਾਰਚ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੈਸਟ ਯਾਰਕਸ਼ਾਇਰ ਦੇ ਬ੍ਰੈਡਫੋਰਡ 'ਚ ਇਕ ਦਿਲ ਦਹਿਲਾ ਦੇਣ ਵਾਲੇ ਮਾਮਲੇ 'ਚ ਆਪਣੀ ਪੁਰਾਣੀ ਪ੍ਰੇਮਿਕਾ ਤੋਂ ਬਦਲਾ ਲੈਣ ਲਈ ਉਸ ਦੀ ਭੈਣ ਦੇ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਗਾਉਣ ਵਾਲੇ ਦੋਸ਼ੀ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਕਦੇ ਵੀ ਰਿਹਾਈ ਨਹੀਂ ਮਿਲੇਗੀ | ਡੋਂਕਾਸਟਰ ਕ੍ਰਾਊਨ ਕੋਰਟ ਵਿਚ ਸੁਣਵਾਈ ਦੌਰਾਨ 40 ਸਾਲਾ ਸ਼ਰਾਜ਼ ਅਲੀ ਨੂੰ 29 ਸਾਲਾ ਬ੍ਰਾਇਓਨੀ ਗਾਵਿਥ ਤੇ ਉਸ ਦੇ ਤਿੰਨ ਬੱਚਿਆਂ 9 ਸਾਲਾ ਡੈਨਿਸਟੀ ਬਿਰਟਲ, 5 ਸਾਲਾ ਆਸਕਰ ਬਿਰਟਲ ਤੇ 22 ਮਹੀਨੇ ਦੀ ਆਬਰੀ ਬਿਰਟਲ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ | ਇਹ ਭਿਆਨਕ ਘਟਨਾ 21 ਅਗਸਤ 2024 ਨੂੰ ਬ੍ਰੈਡਫੋਰਡ ਦੇ ਵੈਸਟਬਰੀ ਰੋਡ ਸਥਿਤ ਘਰ ਵਿਚ ਵਾਪਰੀ ਸੀ | ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਨੇ ਆਪਣੀ ਪੁਰਾਣੀ ਪ੍ਰੇਮਿਕਾ ਐਂਟੋਨੀਆ ਗਾਵਿਥ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਬਦਲੇ ਦੀ ਭਾਵਨਾ ਨਾਲ ਇਹ ਹਮਲਾ ਕੀਤਾ | ਘਟਨਾ ਵਾਲੀ ਰਾਤ ਉਹ ਆਪਣੇ ਸਾਥੀ 26 ਸਾਲਾ ਕੈਲਮ ਸੁੰਦਰਲੈਂਡ ਨਾਲ ਘਰ ਪਹੁੰਚਿਆ ਅਤੇ ਘਰ ਵਿਚ ਦਾਖ਼ਲ ਹੋ ਕੇ ਪੈਟਰੋਲ ਛਿੜਕ ਦਿੱਤਾ | ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਸੁੰਦਰਲੈਂਡ ਨੇ ਘਰ ਦਾ ਦਰਵਾਜ਼ਾ ਤੋੜਿਆ, ਜਦਕਿ ਅਲੀ ਨੇ ਘਰ ਵਿਚ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ | ਅੱਗ ਲੱਗਣ ਸਮੇਂ ਐਂਟੋਨੀਆ ਕਿਸੇ ਤਰ੍ਹਾਂ ਘਰ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈ, ਪਰ ਘਰ ਵਿਚ ਮੌਜੂਦ ਬ੍ਰਾਇਓਨੀ ਤੇ ਉਸ ਦੇ ਤਿੰਨ ਨਿੱਕੇ ਬੱਚੇ ਅੰਦਰ ਹੀ ਫਸ ਗਏ | ਧੂੰਏਾ ਕਾਰਨ ਉਹ ਜਲਦੀ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ | ਜੱਜ ਮਿਸਟਰ ਜਸਟਿਸ ਹਿਲੀਅਰਡ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਦਾ ਮਕਸਦ ਪੂਰੇ ਪਰਿਵਾਰ ਨੂੰ ਖਤਮ ਕਰਨਾ ਸੀ ਅਤੇ ਉਹ ਆਪਣੀ ਨਫ਼ਰਤ ਕਾਰਨ ਬੱਚਿਆਂ ਦੀ ਜਾਨ ਨੂੰ ਵੀ ਗੌਣ ਸਮਝ ਰਿਹਾ ਸੀ | ਉਨ੍ਹਾਂ ਕਿਹਾ ਕਿ ਮਾਂ ਬ੍ਰਾਇਓਨੀ ਨੇ ਬੇਹੱਦ ਹਿੰਮਤ ਦਿਖਾਈ ਤੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਖ਼ਰੀ ਪਲ ਤੱਕ ਕੋਸ਼ਿਸ਼ ਕਰਦੀ ਰਹੀ | ਇਸ ਮਾਮਲੇ ਵਿਚ ਸਾਥੀ ਕੈਲਮ ਸੁੰਦਰਲੈਂਡ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿਚ ਘੱਟੋ-ਘੱਟ 18 ਸਾਲ ਕੈਦ ਕੱਟਣੀ ਹੋਵੇਗੀ | ਉਸ ਨੂੰ ਮਨਸਲਾਟਰ ਦਾ ਦੋਸ਼ੀ ਕਰਾਰ ਦਿੱਤਾ ਗਿਆ, ਜਦਕਿ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ | ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਹਮਲੇ ਤੋਂ ਪਹਿਲਾਂ ਦੋਸ਼ੀ ਨੇ ਆਪਣੀ ਪੁਰਾਣੀ ਪ੍ਰੇਮਿਕਾ ਤੇ ਉਸ ਦੀ ਭੈਣ ਨੂੰ ਧਮਕੀ ਭਰੇ ਸੁਨੇਹੇ ਭੇਜੇ ਸਨ | ਘਟਨਾ ਵਾਲੀ ਰਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਉਹ ਘਰ ਵੱਲ ਜਾਂਦੇ ਹੋਏ ਵੀ ਕੈਦ ਹੋਇਆ ਸੀ | ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਕਿਹਾ ਕਿ ਭਾਵੇਂ ਅਦਾਲਤ ਨੇ ਇਨਸਾਫ਼ ਕੀਤਾ ਹੈ, ਪਰ ਇਸ ਸਜ਼ਾ ਨਾਲ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ |




ਪਿਛਲੀ ਖ਼ਬਰ ਇੰਡੋਨੇਸ਼ੀਆ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਅਗਲੀ ਖ਼ਬਰ ਰਿਫਾਰਮ ਯੂ.ਕੇ. ਪਾਰਟੀ ਦੇ ਪ੍ਰਸ਼ੰਸਕਾਂ 'ਚੋਂ ਅੱਧੇ ਤੋਂ ਵੱਧ ਸੋਚਦੇ ਹਨ ਕਿ ਵਿਦੇਸ਼ਾਂ 'ਚ ਪੈਦਾ ਹੋਏ ਗੈਰ-ਗੋਰੇ ਬਰਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।