03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਮਰੀਕਾ 'ਚ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਵੱਡੀ ਪੱਧਰ 'ਤੇ ਪ੍ਰਦਰਸ਼ਨ <br/>

ਇੰਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਪ੍ਰਦਰਸ਼ਨ ਕਰਦੇ ਲੋਕ | <br/> 01-02-2026

ਸੈਕਰਾਮੈਂਟੋ, 31 ਜਨਵਰੀ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਪ੍ਰਤੀ ਅਪਣਾਈ ਧੱਕੇਸ਼ਾਹੀ ਵਾਲੀ ਨੀਤੀ ਵਿਰੁੱਧ ਵੱਡੀ ਪੱਧਰ 'ਤੇ ਪ੍ਰਦਰਸ਼ਨ ਹੋਣ ਦੀ ਖ਼ਬਰ ਹੈ | ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨੇ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ ਜਿਸ ਦੇ ਹੁੰਗਾਰੇ ਵਜੋਂ ਹੇਠਲੇ ਮੈਨਹਟਨ 'ਚ ਫੋਲੀ ਸਕੁਏਅਰ 'ਚ ਲੋਕਾਂ ਦਾ ਵੱਡਾ ਇਕੱਠ ਹੋਇਆ ਜਿੱਥੇ ਬੁਲਾਰਿਆਂ ਨੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ | ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਤਰਾਂ ਦੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਉਪਰ ਇਮੀਗ੍ਰੇਸ਼ਨ ਦਹਿਸ਼ਤ ਵਿਰੁੱਧ ਨਾਅਰੇ ਲਿਖੇ ਹੋਏ ਸਨ | ਉਪਰੰਤ ਨਿਊ ਯਾਰਕ ਸ਼ਹਿਰ ਬੋਰੌਘ 'ਚ ਮਾਰਚ ਕੀਤਾ ਗਿਆ | ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇੱਥੇ ਇਮੀਗ੍ਰੇਸ਼ਨ ਧੱਕੇਸ਼ਾਹੀ ਦਾ ਵਿਰੋਧ ਕਰਨ ਆਏ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਦਫ਼ਤਰਾਂ 'ਚ ਬੈਠੇ ਲੋਕ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਕੁੱਝ ਨਹੀਂ ਕਰਨਗੇ | ਇਸ ਲਈ ਇਹ ਜ਼ਿੰਮੇਵਾਰੀ ਅਸੀਂ ਆਪਣੇ ਹੱਥਾਂ ਵਿਚ ਲੈ ਲਈ ਹੈ | ਅਸੀਂ ਲੋਕ ਹਾਂ ਜੋ ਇਸ ਨੂੰ ਰੋਕਾਂਗੇ | ਇਸ ਤੋਂ ਬਾਅਦ ਇਕੱਤਰ ਲੋਕਾਂ ਨੇ 'ਬੰਦ ਕਰੋ, ਬੰਦ ਕਰੋ' ਦੇ ਨਾਅਰੇ ਲਾਉਣ ਸ਼ੁਰੂ ਕਰ ਦਿੱਤੇ | ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਤੇ ਆਪਣੇ ਗਵਾਂਢੀਆਂ ਦੇ ਵਿਅਕਤੀਗਤ ਅਧਿਕਾਰਾਂ ਲਈ ਇੱਥੇ ਇਕੱਠੇ ਹੋਏ ਹਨ | ਇਹ ਸਾਹ ਲੈਣ ਵਾਂਗ ਹੈ ਜੋ ਸਾਡੇ ਲਈ ਅਹਿਮ ਹੈ | ਦੇਸ਼ ਭਰ 'ਚ ਵਿਦਿਆਰਥੀਆਂ ਨੇ ਵੀ ਕਲਾਸਾਂ ਦਾ ਬਾਈਕਾਟ ਕੀਤਾ ਹਾਲਾਂਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਵਿਰੁੱਧ ਸੰਭਾਵੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੁੱਝ ਸਕੂਲਾਂ ਨੇ ਪਹਿਲਾਂ ਹੀ ਕਲਾਸਾਂ ਰੱਦ ਕਰ ਦਿੱਤੀਆਂ ਸਨ | ਸੈਨ ਮੈਟੀਓ ਕਾਊਾਟੀ, ਕੈਲੀਫੋਰਨੀਆ ਦੇ ਸੈਨ ਮੈਟੀਓ ਯੁਨੀਅਨ ਹਾਈ ਸਕੂਲ ਡਿਸਟਿ੍ਕਟ, ਯੂਨੀਵਰਸਿਟੀ ਆਫ਼ ਵਿਕਾਨਸਿਨ-ਮੈਡੀਸਨ , ਐਰੀਜ਼ੋਨਾ ਤੇ ਜਾਰਜੀਆ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕਲਾਸਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ | ਕੋਲੋਰਾਡੋ ਵਿੱਚ ਸਕੂਲ ਡਿਸਟਿ੍ਕਟ ਵੱਲੋਂ ਪਹਿਲਾਂ ਹੀ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਸਨ | ਬਰਮਿੰਘਮ, ਮਿਸ਼ੀਗੰਨ 'ਚ ਗਰੋਵਸ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਵੇਰ ਦੀਆਂ ਕਲਾਸਾਂ ਦਾ ਬਾਈਕਾਟ ਕੀਤਾ ਤੇ ਪ੍ਰਦਰਸ਼ਨ 'ਚ ਸ਼ਾਮਿਲ ਹੋਏ |

ਪਿਛਲੀ ਖ਼ਬਰ ਸ਼ਿਕਾਗੋ ਵਿਖੇ ਗਣਤੰਤਰ ਦਿਵਸ ਦੌਰਾਨ ਪਦਮਿਨੀ ਕੋਹਲਾਪੁਰੀ ਦਾ ਸਨਮਾਨ <br/> ਅਗਲੀ ਖ਼ਬਰ ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਨੂੰ 600 ਯੂਰੋ ਦਾ ਜੁਰਮਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।