31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟਾ

ਟੋਰਾਂਟੋ, 30 ਅਕਤੂਬਰ (ਹਰਜੀਤ ਸਿੰਘ ਬਾਜਵਾ)-ਪਿਛਲੇ ਕਈ ਦਹਾਕਿਆਂ ਤੋਂ ਮੌਸਮ ਵਿਚ ਲਗਾਤਾਰ ਆ ਰਹੇ ਵੱਡੇ ਬਦਲਾਅ ਵਜੋਂ 29 ਅਕਤੂਬਰ 2026 ਵੀਰਵਾਰ ਦਾ ਦਿਨ ਇਥੇ ਪਿਛਲੇ ਕਈ ਦਹਾਕਿਆਂ ਦੇ ਮੁਕਾਬਲੇ ਗਰਮ ਤਾਪਮਾਨ ਵਾਲਾ ਵੇਖਿਆ ਗਿਆ, ਜਿਸ ਨਾਲ ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਸੀਟੀਵੀ ਟੋਰਾਂਟੋ ਦੀ ਮੌਸਮ ਬਾਰੇ ਜਾਣਕਾਰੀ ਦੀ ਪੇਸ਼ਕਾਰਾ ਲਿੰਡਸੇ ਮੌਰੀਸਨ ਅਨੁਸਾਰ ਵੀਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਤਾਪਮਾਨ 23.

ਅਜੀਤ ਡੈਸਕ 31-10-2026
ਟੋਰਾਂਟੋ, 30 ਅਕਤੂਬਰ (ਹਰਜੀਤ ਸਿੰਘ ਬਾਜਵਾ)-ਪਿਛਲੇ ਕਈ ਦਹਾਕਿਆਂ ਤੋਂ ਮੌਸਮ ਵਿਚ ਲਗਾਤਾਰ ਆ ਰਹੇ ਵੱਡੇ ਬਦਲਾਅ ਵਜੋਂ 29 ਅਕਤੂਬਰ 2026 ਵੀਰਵਾਰ ਦਾ ਦਿਨ ਇਥੇ ਪਿਛਲੇ ਕਈ ਦਹਾਕਿਆਂ ਦੇ ਮੁਕਾਬਲੇ ਗਰਮ ਤਾਪਮਾਨ ਵਾਲਾ ਵੇਖਿਆ ਗਿਆ, ਜਿਸ ਨਾਲ ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਮੌਸਮ ਦਾ 80 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ।ਸੀਟੀਵੀ ਟੋਰਾਂਟੋ ਦੀ ਮੌਸਮ ਬਾਰੇ ਜਾਣਕਾਰੀ ਦੀ ਪੇਸ਼ਕਾਰਾ ਲਿੰਡਸੇ ਮੌਰੀਸਨ ਅਨੁਸਾਰ ਵੀਰਵਾਰ ਦੁਪਹਿਰ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਤਾਪਮਾਨ 23.8 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ, ਜਦੋਂ ਕਿ 29 ਅਕਤੂਬਰ 1946 ਨੂੰ ਇਹ ਰਿਕਾਰਡ 21.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।ਇਹ ਵੀ ਦੱਸਣਯੋਗ ਹੈ ਕਿ ਟੋਰਾਂਟੋ ਅਤੇ ਆਸਪਾਸ ਦੇ ਖੇਤਰ 29 ਅਕਤੂਬਰ 2026 ਨੂੰ ਭਾਰੀ ਧੁੰਦ ਦੀ ਮਾਰ ਹੇਠ ਸਨ, ਜੋ ਕਿ ਇਸ ਮੌਸਮ ਦੀ ਪਹਿਲੀ ਸੰਘਣੀ ਧੁੰਦ ਸੀ, ਜਦੋਂ ਕਿ ਦੁਪਹਿਰ ਨੂੰ ਮੌਸਮ ਬਿਲਕੁਲ ਸਾਫ਼ ਹੋ ਗਿਆ ਅਤੇ ਗਰਮੀ ਹੋ ਗਈ।
ਪਿਛਲੀ ਖ਼ਬਰ ਅਣਪਛਾਤਿਆਂ ਨੇ ਖ਼ਾਲਿਸਤਾਨ ਸਮਰਥਕ ਰੰਧਾਵਾ ਦੇ ਘਰ ਬਾਹਰਵਾਰ ਖੜੀ ਗੱਡੀ ਨੂੰ ਲਾਈ ਅੱਗ ਅਗਲੀ ਖ਼ਬਰ ਖ਼ੁਰਾਕ ਸਹਾਇਤਾ ਵਿਚ 8 ਲੱਖ 62 ਹਜ਼ਾਰ ਡਾਲਰ ਦੀ ਠੱਗੀ ਦੇ ਦੋਸ਼ ’ ਚ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।