ਗਲਾਸਗੋ ’ ਚ ਮੈਕਡੋਨਲਡਜ਼ ਬਾਹਰ ਗਾਂ ਦੇ ਨਕਲੀ ਸਿਰ ਨਾਲ ਅਨੋਖਾ ਪ੍ਰਦਰਸ਼ਨ
ਗਲਾਸਗੋ, 30 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਸੌਖੀਹੌਲ ਸਟਰੀਟ ਸਥਿਤ ਮੈਕਡੋਨਲਡਜ਼ ਦੇ ਬਾਹਰ ਪਸ਼ੂ ਅਧਿਕਾਰ ਸੰਸਥਾ ‘ਪੀਟਾ’ ਦੇ ਕਾਰਕੁਨਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਇਕ ਕਾਰਕੁਨ ਨੇ ਖਾਣਾ ਪਰੋਸਣ ਵਾਲੇ ਮੁਲਾਜ਼ਮ ਦਾ ਪਹਿਰਾਵਾ ਪਾ ਕੇ ਗਾਂ ਦਾ ਨਕਲੀ ਕੱਟਿਆ ਹੋਇਆ ਸਿਰ ਹੱਥ ਵਿਚ ਫੜਿਆ ਹੋਇਆ ਸੀ।
ਅਜੀਤ ਡੈਸਕ
31-10-2026