15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਹਰਜਿੰਦਰ ਸਿੰਘ ਬਸਿਆਲਾ ਦਾ ਸਨਮਾਨ

ਅਜੀਤ ਡੈਸਕ 01-01-2026
ਜਲੰਧਰ, 31 ਦਸੰਬਰ (ਜਸਪਾਲ ਸਿੰਘ)-ਨਵੇਂ ਸਾਲ ਦੇ ਮੌਕੇ ਗਵਰਨਰ ਜਨਰਲ ਨਿਊਜ਼ੀਲੈਂਡ ਵਲੋਂ ਵੱਖ-ਵੱਖ ਖੇਤਰਾਂ 'ਚ ਸ਼ਲਾਘਾਯੋਗ ਸੇਵਾਵਾਂ ਲਈ ਐਵਾਰਡਾਂ (ਸਨਮਾਨ) ਦਾ ਐਲਾਨ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਨਵੇਂ ਸਾਲ 2026 ਦੀ ਆਮਦ ਮੌਕੇ 'ਨਿਊ ਯੀਅਰ ਆਨਰਜ਼ ਲਿਸਟ' ਭਾਵ 'ਕਿੰਗਜ਼ ਸਰਵਿਸ ਮੈਡਲ' ਲਈ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਇਸ ਵਿਚ ਕੁੱਝ ਭਾਰਤੀਆਂ ਦੇ ਨਾਂਅ ਵੀ ਸ਼ਾਮਿਲ ਹਨ | ਇਸ ਸੂਚੀ ਵਿਚ ਪੰਜਾਬੀ ਮੀਡੀਆ ਕਰਮੀ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਸ. ਬਸਿਆਲਾ ਨਿਊਜ਼ੀਲੈਂਡ ਦੇ ਪਹਿਲੀ ਆਨਲਾਈਨ ਪੰਜਾਬੀ ਸਮਾਚਾਰ ਵੈੱਬਸਾਈਟ (ਪੰਜਾਬੀ ਹੈਰਲਡ' ਦੇ ਸੰਪਾਦਕ ਹਨ | ਉਹ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮੀਡੀਆ ਨਾਲ ਜੁੜੇ ਹੋਏ ਹਨ |

ਪਿਛਲੀ ਖ਼ਬਰ ਖੁਸ਼ਆਮਦੀਦ 2026 ਅਗਲੀ ਖ਼ਬਰ ਇੰਗਲੈਂਡ ਦੀਆਂ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ 'ਚ ਪੰਜਾਬੀ ਔਰਤਾਂ ਵੀ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।