19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਾਰਤ ਦੀ ਜ਼ਿੰਬਾਬਵੇ ’ਤੇ ਰਿਕਾਰਡ ਜਿੱਤ

ਰਾਏਪੁਰ, 18 ਅਕਤੂਬਰ (ਯੂ. ਐਨ.

ਮੈਚ ਦੌਰਾਨ ਬੱਲੇਬਾਜ਼ੀ ਕਰਦੀ ਹੋਈ ਸ਼ੇਫਾਲੀ ਵਰਮਾ । 19-10-2026

ਰਾਏਪੁਰ, 18 ਅਕਤੂਬਰ (ਯੂ.ਐਨ.ਆਈ.)-ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇਥੇ ਖੇਡੇ ਗਏ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਜ਼ਿੰਬਾਬਵੇ ਦੀ ਟੀਮ ’ਤੇ 9 ਵਿਕਟਾਂ ਦੀ ਇਕਤਰਫ਼ਾ ਜਿੱਤ ਦਰਜ ਕਰਦਿਆਂ 3 ਮੈਚਾਂ ਦੀ ਲੜੀ ’ਚ 2-0 ਦੀ ਬੜਤ ਬਣਾ ਲਈ ਹੈ। ਭਾਰਤ ਨੇ 103 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 8.5 ਓਵਰਾਂ ਵਿਚ ਹੀ ਜਿੱਤ ਹਾਸਿਲ ਕਰ ਲਈ।ਸ਼ੇਫਾਲੀ ਵਰਮਾ ਨੇ 25 ਗੇਂਦਾਂ ‘ਤੇ 55 ਦੌੜਾਂ (ਚੌਕੇ: 6, ਛੱਕੇ: 4) ਬਣਾਈਆਂ, ਜਦਕਿ ਕਪਤਾਨ ਸਮ੍ਰਿਤੀ ਮੰਧਾਨਾ 25 ਗੇਂਦਾਂ ‘ਤੇ 47 ਦੌੜਾਂ (ਚੌਕੇ: 6, ਛੱਕੇ: 2) ਬਣਾ ਕੇ ਅਜੇਤੂ ਰਹੀ। ਭਾਰਤ ਨੇ 104 ਦੌੜਾਂ ਬਣਾ ਕੇ 67 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਚਾ ਪੂਰਾ ਕਰ ਲਿਆ।ਇਹ ਜਿੱਤ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 100 ਜਾਂ ਇਸ ਤੋਂ ਵੱਧ ਦੌੜਾਂ ਦੇ ਟੀਚੇ ਦਾ ਸਫ਼ਲਤਾਪੂਰਵਕ ਪਿੱਛਾ ਕਰਦੇ ਹੋਏ ਸਭ ਤੋਂ ਵੱਧ ਗੇਂਦਾਂ ਬਾਕੀ ਰਹਿਣ ਦਾ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ਦੀਆਂ 67 ਗੇਂਦਾਂ ਬਾਕੀ ਰਹਿਣ ਦਾ ਇਹ ਰਿਕਾਰਡ ਪਿਛਲੇ 65 ਗੇਂਦਾਂ ਦੇ ਰਿਕਾਰਡ ਤੋਂ ਬਿਹਤਰ ਹੈ, ਜੋ ਵੈਸਟਇੰਡੀਜ਼ ਨੇ 2026 ਵਿਚ ਹਰਾਰੇ ਵਿਖੇ ਜ਼ਿੰਬਾਬਵੇ ਖ਼ਿਲਾਫ਼ ਬਣਾਇਆ ਸੀ। ਸ਼ੇਫਾਲੀ ਦੀ ਇਸ ਤੂਫ਼ਾਨੀ ਪਾਰੀ ਨਾਲ 2026 ਵਿਚ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ਦੌਰਾਨ ਉਸ ਦੇ 50 ਜਾਂ ਇਸ ਤੋਂ ਵੱਧ ਦੌੜਾਂ ਵਾਲੇ ਸਕੋਰਾਂ ਦੀ ਗਿਣਤੀ 9 ਹੋ ਗਈ ਹੈ, ਜੋ ਕਿ ਕਿਸੇ ਵੀ ਖਿਡਾਰੀ ਦੁਆਰਾ ਇਕ ਕੈਲੰਡਰ ਸਾਲ ਵਿਚ ਬਣਾਏ ਗਏ ਅਜਿਹੇ ਸਕੋਰਾਂ ਵਿਚ ਸਭ ਤੋਂ ਵੱਧ ਹਨ। ਉਸ ਨੇ ਮੰਧਾਨਾ ਦੇ 2024 ਵਿਚ ਬਣਾਏ ਗਏ 8 ਅਜਿਹੇ ਸਕੋਰਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।ਸ਼ੇਫਾਲੀ ਇਸ ਕੈਲੰਡਰ ਸਾਲ ਵਿਚ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਬਣ ਗਈ ਹੈ, ਜਿਸ ਨਾਲ 2 026 ਵਿਚ ਉਸ ਦੇ ਕੁੱਲ ਦੌੜਾਂ ਦੀ ਗਿਣਤੀ 922 ਹੋ ਗਈ ਹੈ। ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਡਟ 824 ਦੌੜਾਂ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਮੰਧਾਨਾ ਨੇ ਇਸ ਸਾਲ 821 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਜ਼ਿੰਬਾਬਵੇ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ 102 ਦੌੜਾਂ ਹੀ ਬਣਾ ਸਕੀ ਸੀ।

ਪਿਛਲੀ ਖ਼ਬਰ ਦੇਸ਼ ਵਿਚ ਆਉਣ ਵਾਲੇ ਨਸ਼ੇ ਨੂੰ ਰੋਕਣ ਲਈ ਅਮਿਤ ਸ਼ਾਹ ਨੇ ਹੁਣ ਤੱਕ ਕੀ ਠੋਸ ਕਦਮ ਚੁੱਕੇ-ਬਲਤੇਜ ਪੰਨੂ ਅਗਲੀ ਖ਼ਬਰ ਸੀ.ਬੀ.ਆਈ. ਨੇ ਬੀਰ ਦਵਿੰਦਰ ਸਿੰਘ ਬੱਲਾਂ ਤੇ ਜਤਿਨ ਗੋਹਲ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।