06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਤ ਨੇ ਇੰਡੋਨੇਸ਼ੀਆ ਨੂੰ 14-0 ਦਰੜਿਆ

ਮੋਕੀ (ਚੀਨ), 5 ਸਤੰਬਰ (ਪੀ. ਟੀ.

ਅਜੀਤ ਡੈਸਕ 06-09-2026
ਮੋਕੀ (ਚੀਨ), 5 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਇਥੇ ਆਪਣੇ ਪਹਿਲੇ ਪੂਲ ‘ਏ’ ਦੇ ਮੈਚ ਵਿਚ ਇੰਡੋਨੇਸ਼ੀਆ ’ਤੇ 14-0 ਦੀ ਵੱਡੀ ਜਿੱਤ ਦਰਜ਼ ਕਰਿਦਆਂ ਏ.ਐਚ.ਐਫ. ਜੂਨੀਅਰ ਪੁਰਸ਼ ਏਸ਼ੀਆ ਕੱਪ ਵਿਚ ਆਪਣੇ ਖ਼ਿਤਾਬ ਦੀ ਰੱਖਿਆ ਲਈ ਸ਼ਾਨਦਾਰ ਸ਼ੁਰੂਆਤ ਕੀਤੀ।ਕਪਤਾਨ ਅਨਮੋਲ ਏਕਾ, ਪ੍ਰਭਦੀਪ ਸਿੰਘ ਅਤੇ ਅਜੀਤ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਅਗਵਾਈ ਕੀਤੀ।ਇਨ੍ਹਾਂ ਤਿੰਨਾਂ ਵਲੋਂ 12 ਗੋਲ ਕਰਕੇ ਪੰਜ ਵਾਰ ਦੀ ਚੈਂਪੀਅਨ ਭਾਰਤ ਟੀਮ ਦੇ ਇਰਾਦੇ ਜ਼ਾਹਰ ਕਰ ਦਿੱਤੇ।ਪ੍ਰਭਦੀਪ ਨੇ ਟੀਮ ਲਈ ਪਹਿਲਾ ਗੋਲ ਕੀਤਾ। ਕਪਤਾਨ ਅਨਮੋਲ ਨੇ ਚਾਰ ਗੋਲ ਕੀਤੇ, ਜਦੋਂਕਿ ਯਾਦਵ ਨੇ ਗੋਲਾਂ ਦੀ ਹੈਟ੍ਰਿਕ ਲਗਾਈ।ਹਰਪਾਲ ਅਤੇ ਆਸ਼ੂ ਮੌਰਿਆ ਵਲੋਂ ਦੋ-ਦੋ ਗੋਲ ਕੀਤੇ ਗਏ।
­ਭਾਰਤੀ ਮਹਿਲਾ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
ਦੋ ਵਾਰ ਦੀ ਜੇਤੂ ਭਾਰਤੀ ਮਹਿਲਾ ਨੇ ਜੂਨੀਅਰ ਏਸ਼ੀਆ ਕੱਪ ‘ਚ ਆਪਣੇ ਪਹਿਲੇ ਮੈਚ ‘ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਆਪਣੇ ਖ਼ਿਤਾਬ ਬਚਾਅ ਦੀ ਸ਼ੁਰੂਆਤ ਕੀਤੀ।ਮੌਜੂਦਾ ਚੈਂਪੀਅਨ, ਜਿਨ੍ਹਾਂ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੇ ਪਿਛਲੇ ਦੋ ਐਡੀਸ਼ਨ ਜਿੱਤੇ ਹਨ, ਨੇ ਦੱਖਣੀ ਕੋਰੀਆ ਖ਼ਿਲਾਫ਼ ਸਾਨਿਕਾ ਚੰਦਰਕਾਂਤ ਮਾਨੇ, ਪੂਰਨਿਮਾ ਯਾਦਵ, ਪੂਜਾ ਸਾਹੂ ਅਤੇ ਮਧੂ ਸਿਦਾਰ ਨੇ ਭਾਰਤ ਲਈ ਗੋਲ ਕੀਤੇ। ਸਾਨਿਕਾ ਚੰਦਰਕਾਂਤ ਮਾਨੇ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।
ਪਿਛਲੀ ਖ਼ਬਰ ਭਾਰਤ ਵਲੋਂ ਪਾਕਿਸਤਾਨ ’ਤੇ ਇਕਤਰਫ਼ਾ ਜਿੱਤ ਦਰਜ ਅਗਲੀ ਖ਼ਬਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਲਈ ਜਗਰਾਉਂ ਤੋਂ ਬੀਬੀਆਂ ਦਾ ਜਥਾ ਚੰਡੀਗੜ੍ਹ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।