10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਏਸ਼ਿਆਈ ਅੰਡਰ-23 ਅਥਲੈਟਿਕਸ ਚੈਂਪੀਅਨਸ਼ਿਪ ਪਹਿਲੇ ਦਿਨ ਭਾਰਤ ਨੇ ਸੋਨ ਸਮੇਤ ਜਿੱਤੇ 5 ਤਗਮੇ

ਅਜੀਤ ਡੈਸਕ 10-07-2026

ਓਰਡੋਸ (ਚੀਨ), 9 ਜੁਲਾਈ (ਏਜੰਸੀ)-ਭਾਰਤ ਨੇ ਏਸ਼ਿਆਈ ਅੰਡਰ-23 ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ, ਇਕ ਚਾਂਦੀ ਤੇ ਤਿੰਨ ਕਾਂਸੇ ਸਮੇਤ ਕੁਲ 5 ਤਗਮੇ ਆਪਣੇ ਨਾਂਅ ਕੀਤੇ। ਦਿਨ ਦੀ ਸਮਾਪਤੀ ਭਾਰਤ ਨੇ ਮਿਸ਼ਰਿਤ 4*400 ਮੀਟਰ ਰਿਲੇਅ ’ਚ ਸੋਨ ਤਗਮਾ ਜਿੱਤ ਕੇ ਕੀਤੀ। ਭਾਰਤੀ ਟੀਮ ਦੇ ਅਸਤਿਕ ਪ੍ਰਧਾਨ, ਸੈਂਡਰਾ ਮੋਲ ਸਾਬੂ, ਸੇਤੂ ਮਿਸ਼ਰਾ ਤੇ ਸਚਿਨ ਸਾਂਗਲੇ ਨੇ 3 ਮਿੰਟ 18.64 ਸੈਕੰਡ ਦਾ ਸਮਾਂ ਕੱਢਦੇ ਹੋਏ ਸੋਨ ਤਗਮੇ ’ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਸ਼ਿਵਾਜੀ ਪਰਸ਼ੂਰਾਮ ਨੇ 5000 ਮੀਟਰ ਦੌੜ ’ਚ ਚਾਂਦੀ ਦਾ ਤਗਮਾ, ਜਦੋਂ ਕਿ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ’ਚ, ਵਿਨੋਦ ਸਿੰਘ ਨੇ 5000 ਮੀਟਰ ਦੌੜ ’ਚ, ਪ੍ਰਾਚੀ ਦੇਵਕਰ ਨੇ 3000 ਮੀਟਰ ਸਟੀਪਲਚੇਜ ’ਚ ਕਾਂਸੀ ਦੇ ਤਗਮੇ ਹਾਸਿਲ ਕੀਤੇ।

ਪਿਛਲੀ ਖ਼ਬਰ ਅਮਰੀਕਾ ’ਚ ਭਾਰਤੀ ਇੰਜੀਨੀਅਰ ’ਤੇ ਪਤਨੀ ਦੀ ਹੱਤਿਆ ਦਾ ਦੋਸ਼ ਅਗਲੀ ਖ਼ਬਰ ਐਮਬਾਪੇ ਖ਼ਿਲਾਫ਼ ਨਸਲੀ ਟਿੱਪਣੀਆਂ ’ਤੇ ਵਿਵਾਦ ਹੋਰ ਭਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।