10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਅਮਰੀਕਾ ’ਚ ਭਾਰਤੀ ਇੰਜੀਨੀਅਰ ’ਤੇ ਪਤਨੀ ਦੀ ਹੱਤਿਆ ਦਾ ਦੋਸ਼

ਅਜੀਤ ਡੈਸਕ 10-07-2026
ਵਾਸ਼ਿੰਗਟਨ, 9 ਜੁਲਾਈ (ਏਜੰਸੀ)-ਸਥਾਨਕ ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਦੇ ਵਾਸ਼ਿੰਗਟਨ ਰਾਜ ’ਚ ਇਕ 30 ਸਾਲਾ ਭਾਰਤੀ ਇੰਜੀਨੀਅਰ ’ਤੇ ਦੂਸਰੀ ਔਰਤ ਨਾਲ ਕਥਿਤ ਸੰਬੰਧਾਂ ਦੇ ਚਲਦਿਆਂ ਆਪਣੀ ਪਤਨੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਕਿੰਗ ਕਾਉਂਟੀ ਪ੍ਰਾਸੀਕਿਉਟਿੰਗ ਅਟਾਰਨੀ ਦਫਤਰ ਨੇ 1 ਜੁਲਾਈ ਨੂੰ ਅਵਿਨਾਸ਼ ਨਾਰਨੇ ’ਤੇ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਫੌਕਸ13 ਸੀਏਟਲ ਦੀ ਰਿਪੋਰਟ ਅਨੁਸਾਰ ਨਾਰਨੇ ਜਿਸ ਨੂੰ ਪਿਛਲੇ ਹਫ਼ਤੇ ਜੂਨ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 50 ਲੱਖ ਅਮਰੀਕੀ ਡਾਲਰ ਦੀ ਜ਼ਮਾਨਤ ‘ਤੇ ਹਿਰਾਸਤ ’ਚ ਹੈ, ਦਾ ਭਾਰਤ ਵਿਚ ਇੱਕ ਹੋਰ ਔਰਤ ਨਾਲ ਗੁਪਤ ਪ੍ਰੇਮ ਸਬੰਧ ਸੀ ਅਤੇ ਉਸ ਨੇ ਉਸ ਨੂੰ ਆਪਣੀ ਪਤਨੀ ਦੀ ਲਾਸ਼ ਦੀਆਂ ਫੋਟੋਆਂ ਵੀ ਵਟਸਐਪ ‘ਤੇ ਵੀ ਭੇਜੀਆਂ ਸਨ। ਵਕੀਲਾਂ ਦਾ ਦੋਸ਼ ਹੈ ਕਿ ਨਾਰਨੇ ਨੇ ਗਲਾ ਘੁੱਟ ਕੇ ਹੱਤਿਆ ਦੀ ਯੋਜਨਾ ਪਹਿਲਾਂ ਤੋਂ ਬਣਾਈ ਸੀ ਅਤੇ ਵਾਸ਼ਿੰਗਟਨ ਰਾਜ ਵਿਚ ਬੇਲੇਵਿਊ ’ਚ ਸਥਿਤ ਉਸ ਦੇ ਘਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਅਪਰਾਧ ਦਾ ਦ੍ਰਿਸ਼ ਬਦਲ ਦਿੱਤਾ ਸੀ। ਬੇਲੇਵਿਊ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਨਾਰਨੇ ਅਤੇ ਪੀੜਤਾ, 27 ਸਾਲਾ ਰਾਜੀਥਾ ਸਬੀਨੇਨੀ, ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸਨ ਜਦੋਂ ਉਸ ਦੀ ਪਤਨੀ ਪਿਛਲੇ ਸਾਲ 27 ਅਕਤੂਬਰ ਨੂੰ ਇਕ ਬੰਦ ਬਾਥਰੂਮ ਵਿਚ ਮ੍ਰਿਤਕ ਪਾਈ ਗਈ।
ਪਿਛਲੀ ਖ਼ਬਰ ਅਮਰੀਕਾ-ਬੈਲਜੀਅਮ ਮੁਕਾਬਲੇ ਨੇ ਰਚਿਆ ਇਤਿਹਾਸ ਅਮਰੀਕਾ ’ਚ ਸਭ ਤੋਂ ਵੱਧ ਦੇਖਿਆ ਗਿਆ ਫੁੱਟਬਾਲ ਮੁਕਾਬਲਾ ਅਗਲੀ ਖ਼ਬਰ ਏਸ਼ਿਆਈ ਅੰਡਰ-23 ਅਥਲੈਟਿਕਸ ਚੈਂਪੀਅਨਸ਼ਿਪ ਪਹਿਲੇ ਦਿਨ ਭਾਰਤ ਨੇ ਸੋਨ ਸਮੇਤ ਜਿੱਤੇ 5 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।