10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਐਮਬਾਪੇ ਖ਼ਿਲਾਫ਼ ਨਸਲੀ ਟਿੱਪਣੀਆਂ ’ਤੇ ਵਿਵਾਦ ਹੋਰ ਭਖਿਆ

ਅਜੀਤ ਡੈਸਕ 10-07-2026

ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੌਰਾਨ ਫਰਾਂਸ ਦੇ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਖ਼ਿਲਾਫ਼ ਪੈਰਾਗੁਏ ਦੀ ਸੈਨੇਟਰ ਸੇਲੇਸਟੇ ਅਮਾਰੀਲਾ ਵੱਲੋਂ ਕੀਤੀਆਂ ਨਸਲੀ ਟਿੱਪਣੀਆਂ ਦਾ ਮਾਮਲਾ ਅੰਤਰਰਾਸ਼ਟਰੀ ਚਰਚਾ ਦਾ ਕੇਂਦਰ ਬਣ ਗਿਆ ਹੈ। ਫਰਾਂਸ ਵੱਲੋਂ ਜਾਂਚ ਸ਼ੁਰੂ ਹੋਣ ਤੋਂ ਬਾਅਦ ਅਮਾਰੀਲਾ ਨੇ ਦਾਅਵਾ ਕੀਤਾ ਹੈ ਕਿ ਫਰਾਂਸ ਕੋਲ ਉਸ ਖ਼ਿਲਾਫ਼ ਕੇਸ ਚਲਾਉਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਵਿਸ਼ਵ ਕੱਪ ਦੇ ਰਾਊਂਡ ਆਫ਼ 16 ਮੁਕਾਬਲੇ ਵਿਚ ਫਰਾਂਸ ਨੇ ਪੈਰਾਗੁਏ ਨੂੰ 1-0 ਨਾਲ ਹਰਾਇਆ। ਮੈਚ ਦਾ ਇਕੱਲਾ ਗੋਲ ਐਮਬਾਪੇ ਨੇ ਪੈਨਲਟੀ ਰਾਹੀਂ ਕੀਤਾ। ਹਾਰ ਤੋਂ ਬਾਅਦ ਅਮਾਰੀਲਾ ਨੇ ਸੋਸ਼ਲ ਮੀਡੀਆ ’ਤੇ ਐਮਬਾਪੇ ਦੀ ਨਸਲੀ ਪਛਾਣ, ਮੂਲ ਅਤੇ ਸ਼ਖ਼ਸੀਅਤ ਨੂੰ ਨਿਸ਼ਾਨਾ ਬਣਾਉਂਦੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ। ਐਮਬਾਪੇ ਨੇ ਇਸ ਦਾ ਸਖ਼ਤ ਜਵਾਬ ਦਿੰਦਿਆਂ ਕਿਹਾ ਕਿ ਅਜਿਹੇ ਲੋਕ ਆਪਣੇ ਅਹੁਦੇ ਦੇ ਯੋਗ ਨਹੀਂ ਹਨ। ਫਰੈਂਚ ਫੁੱਟਬਾਲ ਫੈਡਰੇਸ਼ਨ ਨੇ ਵੀ ਅਮਾਰੀਲਾ ਦੀਆਂ ਟਿੱਪਣੀਆਂ ਨੂੰ ਘਿਨੌਣਾ ਕਰਾਰ ਦਿੱਤਾ ਹੈ। ਰੀਅਲ ਮੈਡਰਿਡ ਨੇ ਕਿਹਾ ਕਿ ਫੁੱਟਬਾਲ ਬਰਾਬਰੀ, ਏਕਤਾ ਅਤੇ ਸਤਿਕਾਰ ਦਾ ਮੰਚ ਹੈ। ਦੂਜੇ ਪਾਸੇ, ਅਮਾਰੀਲਾ ਨੇ ਆਪਣੀਆਂ ਪੁਰਾਣੀਆਂ ਪੋਸਟਾਂ ਮਿਟਾਉਣ ਤੋਂ ਬਾਅਦ ਐਮਬਾਪੇ ਤੋਂ ਹੀ ਮੁਆਫ਼ੀ ਦੀ ਮੰਗ ਕਰ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਐਮਬਾਪੇ ਦਾ ਜਵਾਬ ਇੱਕ ਚੁਣੀ ਹੋਈ ਔਰਤ ਸਿਆਸਤਦਾਨ ਵਿਰੁੱਧ ਲਿੰਗ-ਆਧਾਰਿਤ ਰਾਜਨੀਤਿਕ ਹਿੰਸਾ ਹੈ। ਹਾਲਾਂਕਿ ਪੈਰਾਗੁਏ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਮਾਰੀਲਾ ਦੀਆਂ ਟਿੱਪਣੀਆਂ ਦੇਸ਼ ਜਾਂ ਪੈਰਾਗੁਏ ਦੇ ਲੋਕਾਂ ਦੀ ਸੋਚ ਨਹੀਂ ਦਰਸਾਉਂਦੀਆਂ।

ਪਿਛਲੀ ਖ਼ਬਰ ਏਸ਼ਿਆਈ ਅੰਡਰ-23 ਅਥਲੈਟਿਕਸ ਚੈਂਪੀਅਨਸ਼ਿਪ ਪਹਿਲੇ ਦਿਨ ਭਾਰਤ ਨੇ ਸੋਨ ਸਮੇਤ ਜਿੱਤੇ 5 ਤਗਮੇ ਅਗਲੀ ਖ਼ਬਰ 54.7 ਕਰੋੜ ਡਾਲਰ ਦੇ ਮੈਡੀਕੇਅਰ ਘਪਲੇ ਦਾ ਮੁੱਖ ਦੋਸ਼ੀ ਐਫ.ਬੀ.ਆਈ. ਦੀ ‘ਮੋਸਟ ਵਾਂਟੇਡ’ ਸੂਚੀ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।