07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਈਰਾਨ ਨੇ ਬੈਲਜੀਅਮ ਨੂੰ ਡਰਾਅ ਖੇਡਣ ਲਈ ਕੀਤਾ ਮਜ਼ਬੂਰ

ਅਜੀਤ ਡੈਸਕ 22-06-2026

ਲਾਸ ਏਂਜਲਸ, 21 ਜੂਨ (ਏਜੰਸੀ)-ਲਾਸ ਏਂਜਲਸ ‘ਚ ਬੈਲਜੀਅਮ ਤੇ ਈਰਾਨ ਵਿਚਾਲੇ ਖੇਡਿਆ ਗਿਆ ਇਕ ਮੁਸ਼ਕਲ ਗਰੁੱਪ ‘ਜੀ’ ਮੁਕਾਬਲਾ ਡਰਾਅ ‘ਤੇ ਅੰਤ ਹੋਇਆ। ਵਿਸ਼ਵ ਕੱਪ 2026 ਦੀ ਆਪਣੀ ਪਹਿਲੀ ਜਿੱਤ ਲਈ ਦਾਅਵੇਦਾਰੀ ਲਈ ਮੈਦਾਨ ‘ਤੇ ਉਤਰੀਆਂ ਦੋਵਾਂ ਟੀਮਾਂ ਨੇ ਸ਼ਾਨਦਾਰ ਆਗਾਜ਼ ਕਰਦੇ ਹੋਏ ਹਮਲਾਵਰ ਖੇਡ ਖੇਡੀ। ਈਰਾਨ, ਜੋ ਕਿ ਸਹਿ-ਮੇਜ਼ਬਾਨ ਅਮਰੀਕਾ ਨਾਲ ਚੱਲ ਰਹੀ ਜੰਗ ਦਰਮਿਆਨ ਟੂਰਨਾਮੈਂਟ ‘ਚ ਦਾਖਲ ਹੋਇਆ ਸੀ, ਨੇ ਇਕ ਵਾਰ ਫਿਰ ਆਪਣੇ ਰਾਸ਼ਟਰੀ ਗੀਤ ਨੂੰ ਉੱਚੀ ਆਵਾਜ਼ ‘ਚ ਗਾਇਆ। ਇਸ ਮੌਕੇ ਮੈਚ ਦੈਰਾਨ ਇਰਾਨ ਦੇ ਮੇਹਦੀ ਤਾਰੇਮੀ ਨੇ ਬੈਲਜੀਅਮ ਦੇ ਖਿਲਾਫ ਇਕ ਗੋਲ ਕਰਦੇ ਹੋਏ ਲੀਡ ਹਾਸਿਲ ਕਰਨ ਦਾ ਮੌਕਾ ਪ੍ਰਾਪਤ ਕੀਤਾ। ਪਰ ਵੀ.ਏ.ਆਰ. ਤੋਂ ਬਾਅਦ ਉਸ ਗੋਲ ਨੂੰ ਆਫਸਾਈਡ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਗਿਆ। ਦੂਜੇ ਅੱਧ ‘ਚ 68ਵੇਂ ਮਿੰਟ ‘ਤੇ ਬੈਲਜੀਅਮ ਨੂੰ ਵੀ ਇਕ ਵੱਡਾ ਝਟਕਾ ਲੱਗਾ। ਨਾਥਨ ਨਗੋਏ ਨੂੰ ਰੈਫਰੀ ਨੇ ਫਾਉਲ ਕਰਨ ‘ਤੇ ਰੈੱਡ ਕਾਰਡ ਦੇ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ। ਜਿਸ ਤੋਂ ਬਾਅਦ ਬੈਲਜੀਅਮ 10 ਖਿਡਾਰੀਆਂ ਤੱਕ ਸੀਮਤ ਹੋ ਗਿਆ। ਇਸ ਉਪਰੰਤ ਈਰਾਨ ਕੋਲ ਇਸ ਮੈਚ ਨੂੰ ਉਲਟਾਉਣ ਦਾ ਵੱਡਾ ਮੌਕਾ ਸੀ ਲੇਕਿਨ ਉਹ ਅਸਫਲ ਰਹੇ ਤੇ ਮੈਚ ਡਰਾਅ ‘ਤੇ ਖਤਮ ਹੋਇਆ। ਜ਼ਿਕਰਯੋਗ ਹੈ ਕਿ ਈਰਾਨ ਦੇ ਦੂਜੇ ਮੈਚ ਤੋਂ ਪਹਿਲਾਂ ਇਸਦੀ ਤਿਆਰੀ ‘ਚ ਇਕ ਵਾਰ ਫਿਰ ਰਾਜਨੀਤੀ ਸ਼ਾਮਲ ਹੋਈ। ਕੋਚ ਅਮੀਰ ਘਲੇਨੋਈ ਨੇ ਉਨ੍ਹਾਂ ਦੀਆਂ ਵਧਦੀਆਂ ਮੁਸ਼ਕਲ ਤਿਆਰੀ ਸਥਿਤੀਆਂ ਦੀ ਆਲੋਚਨਾ ਕੀਤੀ ਹੈ ਤੇ ਸਵਾਲ ਕੀਤਾ ਹੈ ਕਿ ਅਮਰੀਕੀ ਅਧਿਕਾਰੀ ਉਨ੍ਹਾਂ ਦੀ ਟੀਮ ਨੂੰ ਉਨ੍ਹਾਂ ਦੇ ਆਖਰੀ ਗਰੁੱਪ ਮੈਚ ਲਈ ਤਾਂ ਵਧੇਰੇ ਯਾਤਰਾ ਲਚਕਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਦੇ ਸ਼ੁਰੂਆਤੀ ਮੈਚਾਂ ਲਈ ਅਜੀਹਾ ਨਹੀਂ ਹੈ। ਈਰਾਨ ਤਿਜੁਆਨਾ, ਮੈਕਸੀਕੋ ਤੋਂ ਅਮਰੀਕਾ ਆ ਰਿਹਾ ਹੈ। ਘਲੇਨੋਈ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਿਰਫ “ਅੱਧੇ ਸਮੇਂ” ਲਈ ਸਿਖਲਾਈ ਦੇ ਯੋਗ ਹੁੰਦੀ ਹੈ, ਉਹ ਸਮਾਂ ਜੋ ਆਮ ਤੌਰ ‘ਤੇ ਉਹ ਤਿਆਰੀ ‘ਤੇ ਬਿਤਾਉਂਦੇ ਹਨ।

ਪਿਛਲੀ ਖ਼ਬਰ ਮਹਿਲਾ ਟੀ-20 ਵਿਸ਼ਵ ਕੱਪ�-ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਸਪੇਨ ਨੇ ਸਾਊਦੀ ਅਰਬ ’ਤੇ 4-0 ਨਾਲ ਕੀਤੀ ਜਿੱਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।