11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ਼ੁਭਮਨ ਦੇ ਸੈਂਕੜੇ ਸਦਕਾ ਗੁਜਰਾਤ ਤੀਜੀ ਵਾਰ ਫਾਈਨਲ 'ਚ

ਅਜੀਤ ਡੈਸਕ 30-05-2026


ਨਿਊ ਚੰਡੀਗੜ੍ਹ/ ਐਸ.ਏ.ਐਸ. ਨਗਰ, 29 ਮਈ (ਏਜੰਸੀ, ਤਰਵਿੰਦਰ ਸਿੰਘ ਬੈਨੀਪਾਲ)-ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਆਈ.ਪੀ.ਐਲ. 2026 ਦੇ ਕੁਆਲੀਫਾਇਰ 2 'ਚ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ | ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਜਸਥਾਨ ਨੇ 20 ਓਵਰਾਂ 'ਚ 6 ਵਿਕਟਾਂ 'ਤੇ 214 ਦÏੜਾਂ ਬਣਾਈਆਂ | ਰਾਜਸਥਾਨ ਰਾਇਲਜ਼ ਦੀ ਇਸ ਮੈਚ 'ਚ ਸ਼ੁਰੂਆਤ ਮਾੜੀ ਰਹੀ, ਯਸ਼ਸਵੀ ਜੈਸਵਾਲ (1), ਧਰੁਵ ਜੁਰੇਲ (7) ਦੌੜਾਂ ਬਣਾ ਕੇ ਆਉਟ ਹੋ ਗਏ | ਜਦਕਿ ਦੂਜੇ ਪਾਸੇ, ਵੈਭਵ ਸੰਜਮ ਨਾਲ ਦੌੜਾਂ ਜੋੜਦੇ ਹੋਏ ਅੱਗੇ ਵਧੇ | ਇਸ ਦÏਰਾਨ ਰਿਆਨ ਪਰਾਗ (11), ਦਾਨੁਸ਼ ਸ਼ਨਾਕਾ (3) ਅਤੇ ਜੋਫਰਾ ਆਰਚਰ (7) ਦÏੜਾਂ ਦਾ ਹੀ ਯੋਗਦਾਨ ਪਾ ਸਕੇ | ਅਜਿਹੀ ਸਥਿਤੀ 'ਚ ਇਕ ਅਹਿਮ ਪਾਰੀ ਖੇਡਦੇ ਹੋਏ ਵੈਭਵ ਸੂਰਿਆਵੰਸ਼ੀ ਨੇ 31 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਬਣਾਇਆ ਤੇ 47 ਗੇਂਦਾਂ 'ਚ 96 ਦÏੜਾਂ ਬਣਾਈਆਂ | ਹਾਲਾਂਕਿ ਉਹ ਕਗੀਸੋ ਰਬਾਡਾ ਦੀ ਗੇਂਦ 'ਤੇ ਕੈਚ ਆਉਟ ਹੋ ਗਿਆ | ਉਸਨੇ ਆਪਣੀ ਪਾਰੀ 'ਚ ਚÏਕੇ ਅਤੇ 7 ਛੱਕੇ ਲਗਾਏ | ਜਦਕਿ ਜਡੇਜਾ 45 ਦੌੜਾਂ 'ਤੇ ਅਜੇਤੂ ਰਿਹਾ ਤੇ ਡੋਨੋਵਨ ਫਰੇਰਾ ਨੇ ਇਕ ਵਾਰ ਫਿਰ 11 ਗੇਂਦਾਂ 'ਤੇ 38 ਦÏੜਾਂ ਦੀ ਤੇਜ਼ ਪਾਰੀ ਖੇਡੀ | ਗੁਜਰਾਤ ਲਈ ਕਾਗਿਸੋ ਰਬਾਡਾ ਤੇ ਜੇਸਨ ਹੋਲਡਰ ਨੇ ਦੋ-ਦੋ ਵਿਕਟਾਂ ਲਈਆਂ ਤੇ ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਇਕ-ਇਕ ਵਿਕਟ ਲਈ | 215 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਵਾਬ 'ਚ ਗੁਜਰਾਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਰਾਜਸਥਾਨ ਦੇ ਗੇਂਦਬਾਜ਼ਾਂ ਨੂੰ ਪੂਰੇ ਮੈਚ ਦÏਰਾਨ ਵਿਕਟਾਂ ਲੈਣ ਲਈ ਸੰਘਰਸ਼ ਕਰਨਾ ਪਿਆ | ਕਪਤਾਨ ਸ਼ੁਭਮਨ ਤੇ ਸਾਈ ਸੁਦਰਸ਼ਨ (58) ਵਿਚਕਾਰ 167 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੇਖਣ ਨੂੰ ਮਿਲੀ | ਸ਼ੁਭਮਨ ਨੇ ਪਲੇਆਫ਼ 2 'ਚ ਇਕ ਇਤਿਹਾਸਕ ਸੈਂਕੜਾ ਲਗਾਉਂਦੇ ਹੋਏ 53 ਗੇਂਦਾਂ 'ਚ 104 ਦੌੜਾਂ ਬਣਾਈਆਂ | ਇਸ ਦੌਰਾਨ ਵਾਸ਼ਿੰਗਟਨ ਸੁੰਦਰ (ਅਜੇਤੂ 16) ਤੇ ਰਾਹੁਲ ਤਵੇਤਿਆ (ਅਜੇਤੂ 17) ਦੇ ਯਤਨਾ ਸਦਕਾ ਗੁਜਰਾਤ ਨੇ 18.4 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ ਬਣਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ |
ਵੈਭਵ ਨੇ ਰਚਿਆ ਇਤਿਹਾਸ
ਵੈਭਵ ਸੂਰਿਆਵੰਸ਼ੀ ਆਈਪੀਐਲ ਦੇ ਇਕ ਸੀਜ਼ਨ 'ਚ 700 ਦÏੜਾਂ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਅਨਕੈਪਡ ਖਿਡਾਰੀ ਬਣਿਆ | ਉਸਨੇ ਆਈ.ਪੀ.ਐਲ. 'ਚ ਸਭ ਤੋਂ ਤੇਜ਼ 1,000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਹੋਣ ਦਾ ਵੀ ਰਿਕਾਰਡ ਬਣਾਇਆ ਤੇ ਆਪਣੇ ਕਰੀਅਰ ਦੀ 23ਵੀਂ ਪਾਰੀ 'ਚ 1,000 ਦੌੜਾਂ ਦਾ ਅੰਕੜਾ ਹਾਸਲ ਕੀਤਾ | ਵੈਭਵ ਇਕ ਹੀ ਆਈ.ਪੀ.ਐਲ. ਸੀਜ਼ਨ 'ਚ ਪਾਵਰਪਲੇ 'ਚ 500 ਦÏੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ |

ਪਿਛਲੀ ਖ਼ਬਰ ਇੰਜੀ: ਜਗਦੇਵ ਸਿੰਘ ਬੋਪਾਰਾਏ ਵਲੋਂ ਪਾਇਲ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਰਣਦੀਪ ਸਿੰਘ ਸਰਾਏ ਨਾਲ ਮੁਲਾਕਾਤ ਦੌਰਾਨ ਢੇਸੀ ਨੇ ਚੁੱਕੇ ਰੱਖਿਆ ਤੇ ਵਿਕਾਸ ਨਾਲ ਜੁੜੇ ਮੁੱਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।