11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਇੰਜੀ: ਜਗਦੇਵ ਸਿੰਘ ਬੋਪਾਰਾਏ ਵਲੋਂ ਪਾਇਲ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ

ਅਜੀਤ ਡੈਸਕ 30-05-2026
ਪਾਇਲ, 29 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਨਗਰ ਕੌਸਲ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਨੇ ਇੰਜੀ: ਜਗਦੇਵ ਸਿੰਘ ਬੋਪਾਰਾਏ ਦੀ ਅਗਵਾਈ 'ਚ ਖੜੇ ਉਮੀਦਵਾਰਾਂ 'ਚ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ | ਇਸ ਸਬੰਧੀ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀ; ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਪਾਇਲ ਸ਼ਹਿਰ ਵੋਟਰਾਂ ਨੇ ਉਨ੍ਹਾਂ ਦੀ ਪਾਰਟੀ ਵਲੋਂ ਖੜੇ ਕੀਤੇ ਉਮੀਦਵਾਰ ਵਾਰਡ ਨੰਬਰ: 2 ਗੁਰਪ੍ਰੀਤ ਸਿੰਘ ਗੁਰੀ ਅਤੇ ਵਾਰਡ ਨੰਬਰ: 9 ਤੋਂ ਬਲਵਿੰਦਰ ਕੌਰ ਨੂੰ ਜਿੱਤਾ ਕੇ ਅਕਾਲੀ ਦਲ ਦਾ ਪਾਇਲ ਸ਼ਹਿਰ 'ਚ ਮਾਣ ਵਧਾਇਆ ਹੈ | ਜਿਸ ਲਈ ਸ਼ੋ੍ਰਮਣੀ ਅਕਾਲੀ ਦਲ ਪਾਇਲ ਸ਼ਹਿਰ ਦੇ ਵੋਟਰਾਂ ਦਾ ਸਦਾ ਰਿਣੀ ਰਹੇਗਾ | ਉਨ੍ਹਾਂ ਕਿਹਾ ਕਿ ਕਈ ਹੋਰ ਵਾਰਡਾਂ 'ਚ ਵੀ ਅਕਾਲੀ ਦਲ ਦੇ ਉਮੀਦਵਾਰ ਵੀ ਆਪਣੇ ਨੇੜੇ ਦੇ ਵਿਰੋਧੀ ਤੋਂ ਕੁਝ ਵੋਟਾਂ ਨਾਲ ਹਾਰੇ ਹਨ ਅਤੇ ਸਾਰੇ ਉਮੀਦਵਾਰਾਂ, ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ੋ੍ਰਮਣੀ ਅਕਾਲੀ ਲਈ ਦਿਨ-ਰਾਤ ਮਿਹਨਤ ਕੀਤੀ ਹੈ | ਜਿਸ ਕਰਕੇ ਪਾਇਲ ਸ਼ਹਿਰ 'ਚ ਅਕਾਲੀ ਦਲ ਮੁੜ ਆਪਣੇ ਕੌਂਸਲਰ ਜਿਤਾ ਸਕਿਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਨਾਲ ਪਾਇਲ ਸ਼ਹਿਰ ਅੰਦਰ ਅਕਾਲੀ ਦਲ ਦੁਬਾਰਾ ਮਜ਼ਬੂਤੀ ਨਾਲ ਆਪਣੇ ਪੈਰਾ 'ਤੇ ਖੜਾ ਹੋ ਚੁੱਕਾ ਹੈ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਡੀ ਜਿੱਤ ਦਰਜ ਕਰਨ ਲਈ ਸਮਰੱਥ ਹੋਵੇਗਾ | ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ, ਕੌਂਸਲਰ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਮਨਦੀਪ ਸਿੰਘ ਚੀਮਾ, ਚਰਨਜੀਤ ਸਿੰਘ ਚੰਨੀ, ਕੁਲਵੀਰ ਸਿੰਘ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ, ਵਿਜੇ ਕੁਮਾਰ ਨੇਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੰਨਾ ਨਗਰ ਕੌਂਸਲ ਚੋਣਾਂ ਵਿਚ 'ਆਪ' ਦੀ ਚੱਲੀ ਹਨੇਰੀ 33 'ਚੋਂ 25 ਸੀਟਾਂ ਜਿੱਤੀਆਂ ਅਗਲੀ ਖ਼ਬਰ ਸ਼ੁਭਮਨ ਦੇ ਸੈਂਕੜੇ ਸਦਕਾ ਗੁਜਰਾਤ ਤੀਜੀ ਵਾਰ ਫਾਈਨਲ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।