ਇਕ ਖੋਜ ਅਨੁਸਾਰ ਵਿਟਾਮਿਨ ਸੀ, ਕੈਲਸ਼ੀਅਮ ਅਤੇ ਆਇਰਨ ਦੀ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਪੇਟ ਦਰਦ ਅਤੇ ਡਾਇਰੀਆ ਦਾ ਕਾਰਨ ਬਣ ਸਕਦੀ ਹੈ | ਇਸ ਲਈ ਜੋ ਲੋਕ ਬਿਨਾਂ ਕੁਝ ਜਾਣੇ ਇਨ੍ਹਾਂ ਦੀਆਂ ਗੋਲੀਆਂ ਖਾਂਦੇ ਰਹਿੰਦੇ ਹਨ, ਉਨ੍ਹਾਂ ਨੂੰ ਚੌਕੰਨੇ ਹੋ ਜਾਣਾ ਚਾਹੀਦਾ ਹੈ ਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਇਨ੍ਹਾਂ ਦੀ ਸਹੀ ਮਾਤਰਾ ਦੀ ਵਰਤੋਂ ਕਰਨੀ ਚਾਹੀਦੀ ਹੈ | ਇਕ ਹੋਰ ਤੱਤ ਕ੍ਰੋਮੀਅਮ ਪਿਕੋਲਿਨੇਟ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ |