ਇਸ ਸੰਦਰਭ ਵਿਚ ਮਾਹਿਰਾਂ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਚਿਕਨ ਦੀ ਥਾਂ ਰੈੱਡ ਮੀਟ ਦਾ ਰਿਵਾਜ ਵਧਣ ਦੇ ਨਤੀਜੇ ਵਜੋਂ ਦਿਲ ਤੇ ਸ਼ੂਗਰ ਦੇ ਰੋਗਾਂ ਵਿਚ ਵਾਧਾ ਹੋ ਸਕਦਾ ਹੈ | ਉਂਝ ਵੀ ਮੈਟਰੋ ਸ਼ਹਿਰਾਂ ਵਿਚ ਜ਼ਿਆਦਾ ਦਿਲ ਦੇ ਰੋਗ ਤੇ ਸ਼ੂਗਰ ਨਾਲ ਪੀੜਤ ਰੋਗੀ ਮੌਜੂਦ ਹਨ | ਜੇਕਰ ਲਗਾਤਾਰ ਰੂਪ ਵਿਚ ਚਿਕਨ ਖਾਣ ਵਾਲੇ ਵਿਅਕਤੀ ਚਿਕਨ ਦੀ ਥਾਂ ਲਾਲ ਮਾਸ ਭਾਵ ਬੱਕਰੇ ਦੇ ਮੀਟ ਨੂੰ ਖਾਣ ਦੀ ਜ਼ਿਆਦਾ ਰੁਚੀ ਰੱਖਦੇ ਹਨ ਤਾਂ ਉਨ੍ਹਾਂ ਵਿਚ ਦਿਲ ਦੇ ਰੋਗਾਂ ਸੰਬੰਧੀ ਬਿਮਾਰੀਆਂ ਹੋਣ ਦਾ ਖ਼ਤਰਾ ਵਧ ਜਾਵੇਗਾ | ਵਿਆਹ, ਪ੍ਰਾਈਵੇਟ ਪਾਰਟੀਆਂ ਤੇ ਹੋਟਲਾਂ ਵਿਚ ਵੀ ਚਿਕਨ ਦੀ ਥਾਂ 'ਤੇ ਲਾਲ ਮਾਸ ਦੇ ਆਰਡਰ ਮਾਸਾਹਾਰੀ ਭੋਜਨ ਦੇ ਤੌਰ 'ਤੇ ਧੜੱਲੇ ਨਾਲ ਦਿੱਤੇ ਜਾ ਰਹੇ ਹਨ, ਜੋ ਵਿਸ਼ੇਸ਼ ਕਰਕੇ ਦਿਲ ਦੇ ਰੋਗੀਆਂ ਦੇ ਸੰਬੰਧ ਵਿਚ ਕੁਝ ਜ਼ਿਆਦਾ ਨੁਕਸਾਨਕਾਰੀ ਹਨ, ਭਾਵੇਂ ਕਿ ਨਵੇਂ ਮਰੀਜ਼ ਹੌਲੀ-ਹੌਲੀ ਬਣਨ | ਚਿਕਨ ਦੇ ਮੁਕਾਬਲੇ ਲਾਲ ਮਟਨ ਬਲੱਡ ਪ੍ਰੈੱਸ਼ਰ, ਮੋਟਾਪਾ ਅਤੇ ਦਿਲ ਲਈ ਜ਼ਿਆਦਾ ਹਾਨੀਕਾਰਕ ਹੈ | ਇਹੀ ਨਹੀਂ, ਲਾਲ ਮਟਨ ਨਾਲ ਹੀ ਕੋਲੈਸਟ੍ਰੋਲ ਦਾ ਪੱਧਰ ਵੀ ਵਧਦਾ ਹੈ | ਲਾਲ ਮਟਨ ਨਾਲ ਬਲੱਡ ਸ਼ੂਗਰ ਤੇ ਯੂਰਿਕ ਐਸਿਡ ਦੀ ਮਾਤਰਾ ਵੀ ਵਧਦੀ ਹੈ | ਲਿਹਾਜ਼ਾ ਇਸ ਤੋਂ ਪੀੜਤ ਪੁਰਾਣੇ ਰੋਗੀਆਂ ਲਈ ਇਹ ਬਹੁਤ ਹੀ ਹਾਨੀਕਾਰਕ ਹੈ | ਜੇਕਰ ਕਿਸੇ ਵਿਅਕਤੀ ਨੂੰ ਸ਼ੂਗਰ ਹੋਵੇ ਤਾਂ ਲਾਲ ਮਟਨ ਦੀ ਵਰਤੋਂ ਕਰਨ ਨਾਲ ਉਨ੍ਹਾਂ ਦੀ ਸ਼ੂਗਰ ਦੀ ਬਿਮਾਰੀ ਹੋਰ ਭਿਅੰਕਰ ਰੂਪ ਧਾਰਨ ਕਰ ਸਕਦੀ ਹੈ | ਕੁੱਲ ਮਿਲਾ ਕੇ ਚੰਗਾ ਇਹੀ ਹੋਵੇਗਾ ਕਿ ਮਾਸਾਹਾਰੀ ਲੋਕ ਲਾਲ ਮਾਸ ਨੂੰ ਕਾਫ਼ੀ ਹੱਦ ਤੱਕ ਖਾਣ ਤੋਂ ਬਚਣ ਤਾਂ ਕਿ ਸਿਹਤਮੰਦ ਰਹਿ ਸਕਣ |