09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਸੀਨਾ ਨਿਕਲਣਾ ਸਮਝੋ ਸਿਹਤ ਠੀਕ ਹੈ

ਅਜੀਤ ਡੈਸਕ 17-07-2026

ਡਾਕਟਰੀ ਪੱਧਤੀ ਅਨੁਸਾਰ ਸਰੀਰ ਤੋਂ ਪਸੀਨਾ ਬਾਹਰ ਨਿਕਲਣਾ ਜ਼ਰੂਰੀ ਅਤੇ ਸਿਹਤਮੰਦ ਪ੍ਰਕਿਰਿਆ ਹੈ ਜੋ ਚੰਗੀ ਸਿਹਤ ਦਾ ਨਿਰਣਾਇਕ ਹੋਣ ਦੇ ਨਾਲ-ਨਾਲ ਚੁਸਤ-ਫੁਰਤ ਸਰੀਰ ਦੀ ਨਿਸ਼ਾਨੀ ਹੈ। ਪਸੀਨਾ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰ ਕੇ ਸਰੀਰ ਤੋਂ ਟਾਕਸਿਨ ਤੇ ਹੋਰ ਬਚੀਆਂ ਚੀਜ਼ਾਂ ਨੂੰ ਬਾਹਰ ਕੱਢ ਕੇ ਚਮੜੀ ਨੂੰ ਸੁੰਦਰ ਬਣਾ ਕੇ ਮਨੁੱਖੀ ਸਰੀਰ ਨੂੰ ਸਾਫ਼-ਸੁਥਰਾ ਰੱਖਣ ਦਾ ਕੰਮ ਕਰਦਾ ਹੈ। ਕਿਸੇ ਕਾਰਨ ਜਦੋਂ ਮਨੁੱਖੀ ਸਰੀਰ ਦਾ ਤਾਪਮਾਨ ਸਾਧਾਰਨ ਤੋਂ ਜ਼ਿਆਦਾ ਹੋਣ ਲੱਗ ਜਾਂਦਾ ਹੈ ਤਾਂ ਸੁਭਾਵਿਕ ਹੈ ਕਿ ਇਹ ਪ੍ਰਕਿਰਿਆ ਮਨੁੱਖੀ ਸਰੀਰ ਨੂੰ ਚੰਗੀ ਨਹੀਂ ਲਗਦੀ, ਭਾਵ ਸਰੀਰ ਗ੍ਰਹਿਣ ਨਹੀਂ ਕਰ ਪਾਉਂਦਾ। ਨਤੀਜੇ ਵਜੋਂ ਪਸੀਨਾ ਨਿਕਲਣ ਨਾਲ ਤਾਪਮਾਨ ਕੰਟਰੋਲ ਵਿਚ ਕਰਕੇ ਮਨੁੱਖੀ ਸਰੀਰ ਠੰਢਾ ਹੋਣ ਲੱਗ ਜਾਂਦਾ ਹੈ। ਮਨੁੱਖੀ ਸਰੀਰ ਵਿਚ ਲਗਭਗ ਤਿੰਨ ਲੱਖ ਪਸੀਨਾ ਕੱਢਣ ਦੀਆਂ ਗ੍ਰੰਥੀਆਂ ਜਾਂ ਗਲੈਂਡਸ ਸਥਾਪਿਤ ਰਹਿੰਦੇ ਹਨ ਜੋ ਮੌਸਮ, ਕੁਦਰਤ ਜਾਂ ਸਰੀਰ ਦੀ ਰਚਨਾ ਅਤੇ ਰਹਿਣ-ਸਹਿਣ ਅਨੁਸਾਰ ਹਰ ਰੋਜ਼ 15 ਲੀਟਰ ਤੱਕ ਪਸੀਨਾ ਸਰੀਰ ਤੋਂ ਕੱਢਣ ਦੇ ਸਮਰੱਥ ਹਨ।
ਮਨੁੱਖੀ ਸਰੀਰ ਵਿਚ ਪਸੀਨੇ ਦੀਆਂ ਗ੍ਰੰਥੀਆਂ ਦੋ ਤਰ੍ਹਾਂ ਦੀਆਂ ਰਹਿੰਦੀਆਂ ਹਨ-
1. ਇਕ੍ਰਾਈਨ ਗਲੈਂਡ ਜੋ ਸਰੀਰ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਅਤੇ ਇਸ ਦੀ ਗਿਣਤੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਜਿਨ੍ਹਾਂ ਵਲੋਂ ਗਰਮੀ ਦੀ ਸਥਿਤੀ ਵਿਚ ਸਰੀਰ ਤੋਂ ਲਗਾਤਾਰ ਪਸੀਨਾ ਨਿਕਲਦਾ ਰਹਿੰਦਾ ਹੈ।
2. ਐਪੋਕ੍ਰਾਈਨ ਗਲੈਂਡ ਜਿਨ੍ਹਾਂ ਵਿਚੋਂ ਭਾਵਨਾਤਮਿਕ ਸਥਿਤੀ ਵਿਚ ਪਸੀਨਾ ਨਿਕਲਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਮਰਦ ਦੇ ਸਰੀਰ ਤੋਂ ਔਰਤਾਂ ਦੇ ਮੁਕਾਬਲੇ ਔਸਤਨ 30 ਫ਼ੀਸਦੀ ਤੱਕ ਪਸੀਨਾ ਜ਼ਿਆਦਾ ਨਿਕਲਦਾ ਹੈ ਭਾਵੇਂ ਔਰਤਾਂ ਦੇ ਸਰੀਰ ਵਿਚ ਸਾਧਾਰਨ ਮਰਦਾਂ ਤੋਂ ਜ਼ਿਆਦਾ ਪਸੀਨਾ ਵਹਾਉਣ ਦੀਆਂ ਗ੍ਰੰਥੀਆਂ ਮੌਜੂਦ ਰਹਿੰਦੀਆਂ ਹਨ, ਪਰ ਔਰਤਾਂ ਦੇ ਸਰੀਰ ਤੋਂ ਹਮੇਸ਼ਾ ਤਰਲ ਦੀ ਮਾਤਰਾ ਮਰਦਾਂ ਦੇ ਮੁਕਾਬਲੇ ਹਮੇਸ਼ਾ ਘੱਟ ਬਣੀ ਰਹਿੰਦੀ ਹੈ, ਇਸ ਕਾਰਨ ਔਰਤਾਂ ਨੂੰ ਪਸੀਨਾ ਘੱਟ ਆਉਂਦਾ ਹੈ।
ਜਦੋਂ ਮਨੁੱਖੀ ਸਰੀਰ ਗਰਮ ਹੁੰਦਾ ਹੈ ਤਾਂ ਉਸ ਤੋਂ ਪਸੀਨਾ ਨਿਕਲਣਾ ਸੁਭਾਵਿਕ ਪ੍ਰਕਿਰਿਆ ਹੈ ਅਤੇ ਸਰੀਰ 'ਚੋਂ ਨਿਕਲਿਆ ਪਸੀਨਾ ਵਗਦੀ ਹਵਾ ਵਿਚ ਮਿਲ ਕੇ ਵਾਸ਼ਪੀਕਰਨ ਨਾਲ ਹੀ ਮਨੁੱਖੀ ਸਰੀਰ ਵੀ ਠੰਢਾ ਹੋਣ ਦੀ ਪ੍ਰਕਿਰਿਆ ਵਿਚੀਂ ਲੰਘਣ ਲੱਗ ਜਾਂਦਾ ਹੈ ਕਿਉਂਕਿ ਮਨੁੱਖੀ ਸਰੀਰ ਤੋਂ ਪਸੀਨੇ ਦਾ ਵਹਿਣਾ ਕੁਦਰਤੀ ਕਿਰਿਆ ਹੀ ਹੈ। ਡਾਕਟਰੀ ਇਲਾਜ ਪੱਧਤੀ ਅਨੁਸਾਰ ਮਨੁੱਖੀ ਸਰੀਰ ਪਸੀਨਾ ਕੱਢਣ ਦੀ ਪ੍ਰਕਿਰਿਆ ਵਿਚ ਜਿੰਨਾ ਜ਼ਿਆਦਾ ਮਜ਼ਬੂਤ ਅਤੇ ਸਰਗਰਮ ਹੋਵੇਗਾ, ਓਨਾ ਹੀ ਮਨੁੱਖੀ ਸਰੀਰ ਦਾ ਤਾਪਮਾਨ ਵੀ ਕੰਟਰੋਲ ਵਿਚ ਰਹੇਗਾ ਅਤੇ ਇਹੀ ਪ੍ਰਕਿਰਿਆ ਚੰਗੀ ਸਿਹਤ ਅਤੇ ਸਾਧਾਰਨ ਤੰਦਰੁਸਤੀ ਦੀ ਨਿਰਣਾਇਕ ਹੈ। ਇਕ ਘੰਟਾ ਲਗਾਤਾਰ ਦੌੜਦੇ ਰਹਿਣ ਜਾਂ ਇਕ ਘੰਟਾ ਲਗਾਤਾਰ ਸਾਈਕਲ ਚਲਾਉਂਦੇ ਰਹਿਣ ਨਾਲ, ਇਕ ਘੰਟਾ ਲਗਾਤਾਰ ਹਾਕੀ-ਫੁੱਟਬਾਲ ਖੇਡਦੇ ਰਹਿਣ ਨਾਲ ਸਾਧਾਰਨ ਕੁਦਰਤ ਅਨੁਸਾਰ ਮਨੁੱਖੀ ਸਰੀਰ ਤੋਂ ਇਕ ਤੋਂ ਡੇਢ ਲੀਟਰ ਤੱਕ ਪਸੀਨਾ ਬਾਹਰ ਨਿਕਲ ਜਾਣਾ ਸੁਭਾਵਿਕ ਪ੍ਰਕਿਰਿਆ ਹੈ ਜੋ ਸਿਹਤ ਦੀ ਲਾਭਕਾਰੀ ਸਥਿਤੀ ਦਰਸਾਉਂਦਾ ਹੈ। ਇਹ ਕਹਿਣਾ ਸਹੀ ਹੋਵੇਗਾ ਕਿ ਇਕ ਨਿਰੋਗੀ ਸਰੀਰ ਲਈ ਪਸੀਨਾ ਬਾਹਰ ਨਿਕਲਣਾ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਸੂਚਕ ਹੈ।

ਪਿਛਲੀ ਖ਼ਬਰ ਫ਼ੀਫ਼ਾ ਵਿਸ਼ਵ ਕੱਪ 2026 ਫਾਈਨਲ ਤੋਂ ਪਹਿਲਾਂ ਕਿਸਮਤ ਦਾ ਅਨੋਖਾ ਕਨੈਕਸ਼ਨ ਅਗਲੀ ਖ਼ਬਰ ਬਦਾਮ - ਪੋਸ਼ਕ ਤੱਤਾਂ ਦਾ ਵਧੀਆ ਸਰੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।