09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਰੇਲੇ ਨਾਲ ਕਰੋ ਘਰੇਲੂ ਇਲਾਜ

ਅਜੀਤ ਡੈਸਕ 17-07-2026


ਕਰੇਲਾ ਮਨੁੱਖੀ ਸਰੀਰ ਲਈ ਬਹੁਤ ਹੀ ਲਾਭਕਾਰੀ ਅਤੇ ਦਵਾਈ ਪੱਖੋਂ ਵੀ ਕਈ ਗੁਣਾਂ ਦਾ ਭੰਡਾਰ ਹੈ। ਇਹ ਭੁੱਖ ਨੂੰ ਵਧਾ ਕੇ ਸਾਡੀ ਪਾਚਣ ਸ਼ਕਤੀ ਸੁਧਾਰਦਾ ਹੈ। ਪਚਣ 'ਚ ਹਲਕਾ ਹੈ। ਠੰਢਾ ਹੋਣ ਕਾਰਨ ਗਰਮੀ ਤੋਂ ਪੈਦਾ ਹੋਣ ਵਾਲੇ ਵਿਕਾਰਾਂ ਨੂੰ ਛੇਤੀ ਠੀਕ ਕਰਦਾ ਹੈ। ਕਰੇਲਾ ਬੁਖ਼ਾਰ, ਖੰਘ, ਚਮੜੀ ਦੇ ਨੁਕਸ, ਅਨੀਮੀਆ, ਸ਼ੂਗਰ ਅਤੇ ਪੇਟ ਦੇ ਕੀੜੇ ਵੀ ਨਸ਼ਟ ਕਰਦਾ ਹੈ।
ਕਰੇਲੇ ਦੇ ਕੁਝ ਔਸ਼ਧੀ ਗੁਣ: ਕਰੇਲੇ ਦੇ ਟੁਕੜਿਆਂ ਨੂੰ ਛਾਵੇਂ ਸੁਕਾ ਕੇ, ਪੀਹ ਕੇ ਬਾਰੀਕ ਚੂਰਨ ਬਣਾ ਲਓ। 6 ਗਰਾਮ ਚੂਰਨ ਪਾਣੀ ਨਾਲ ਲੈਣ ਨਾਲ ਸ਼ੂਗਰ ਦੇ ਰੋਗੀ ਨੂੰ ਲਾਭ ਮਿਲਦਾ ਹੈ।
ਕਰੇਲੇ ਦੇ ਪੱਤਿਆਂ ਦਾ ਰਸ (50 ਮਿ.ਲਿ.) 'ਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।
ਇਸ ਦੇ ਪੱਤਿਆਂ ਨੂੰ ਪੱਥਰ 'ਤੇ ਕੁੱਟ ਕੇ ਚਟਣੀ ਜਿਹੀ ਬਣਾ ਕੇ ਲੇਪ ਲਗਾਉਣ ਨਾਲ ਚਮੜੀ ਦੇ ਰੋਗ ਮਿਟਦੇ ਹਨ ਅਤੇ ਇਸੇ ਲੇਪ ਨਾਲ ਅੱਗ ਨਾਲ ਸੜੀ ਥਾਂ ਵੀ ਠੀਕ ਹੋ ਜਾਂਦੀ ਹੈ। ਕਰੇਲੇ ਦਾ ਭੜਥਾ ਬਣਾ ਕੇ ਖਾਣ ਨਾਲ ਗਠੀਏ ਦੀ ਸੋਜ਼ ਘੱਟ ਹੋ ਜਾਂਦੀ ਹੈ। ਕਰੇਲੇ ਦੇ ਤਿੰਨ ਬੀਜ ਅਤੇ ਤਿੰਨ ਕਾਲੀਆਂ ਮਿਰਚਾਂ ਨੂੰ ਪੱਥਰ ਦੇ ਕੂੰਡੇ ਵਿਚ ਪਾਣੀ ਪਾ ਕੇ ਕੁੱਟ ਲਓ, ਇਹ ਬੱਚੇ ਨੂੰ ਪਿਲਾਉਣ ਨਾਲ ਉਲਟੀ ਅਤੇ ਦਸਤ ਬੰਦ ਹੋ ਜਾਂਦੇ ਹਨ।
ਇਸ ਨੂੰ ਜਾਂ ਇਸ ਦੇ ਪੱਤੇ ਦੇ ਰਸ 'ਚ ਇਕ ਚਮਚ ਸ਼ੱਕਰ ਮਿਲਾ ਕੇ ਖਵਾਉਣ ਨਾਲ ਖ਼ੂਨੀ ਬਵਾਸੀਰ ਤੋਂ ਲਾਭ ਮਿਲਦਾ ਹੈ।

ਪਿਛਲੀ ਖ਼ਬਰ ਦਿਲ ਅਤੇ ਹੋਮਿਓਪੈਥੀ ਅਗਲੀ ਖ਼ਬਰ ਅੱਜਕਲ੍ਹ ਤਕਲੀਫ਼ ਦਿੰਦਾ ਹੈ ਦਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।