10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਲ-ਕਵਿਤਾ ਨਵੀਂ ਜਮਾਤ

ਅਜੀਤ ਡੈਸਕ 11-04-2026

* ਅਮਰੀਕ ਸਿੰਘ ਤਲਵੰਡੀ ਕਲਾਂ *


ਨਵੀਂ ਜਮਾਤ ਦੀ ਪੜ੍ਹਾਈ, ਸ਼ੁਰੂ ਤੋਂ ਹੀ ਕਰੀਏ।
ਨਵੀਆਂ ਕਿਤਾਬਾਂ ਆਪਾਂ, ਚਾਵਾਂ ਨਾਲ ਪੜ੍ਹੀਏ।

ਪੀ.ਟੀ .ਸਰ ਮੂਹਰੇ ਖੜ੍ਹ, ਪੀ.ਟੀ.ਨੇ ਕਰਾਂਵਦੇ।
ਹਰ ਰੋਜ਼ ਨਵੇਂ ਵਿਚਾਰ, ਨਵੇਂ ਸਰ ਨੇ ਸੁਣਾਂਵਦੇ।

ਪ੍ਰਾਰਥਨਾ ਪਿੱਛੋਂ ਸਰ, ਸਾਡੀ ਵੇਖਦੇ ਨੇ ਸਫ਼ਾਈ।
ਵਰਦੀ ਦੇ ਨਾਲ, ਵੇਂਹਦੇ ਨਹੁੰਆਂ ਦੀ ਕਟਾਈ।

ਬਹੁਤ ਸੋਹਣਾ ਕਮਰਾ, ਜੋ ਨਵਾਂ ਸਾਨੂੰ ਮਿਲਿਆ ।
ਰੰਗ-ਬਰੰਗੇ ਚਾਰਟ ਵੇਖ, ਮਨ ਸਾਡਾ ਖਿਲਿਆ ।

ਸਾਡੇ ਸਰ ਜਦੋਂ ਸਾਡੀ, ਹਾਜ਼ਰੀ ਲਗਾਉਂਦੇ ਨੇ।
'ਕੱਲੇ-'ਕੱਲੇ ਬੱਚੇ ਨੂੰ, ਪਿਆਰ ਨਾਲ ਬੁਲਾਉਂਦੇ ਨੇ।

ਸਾਰੇ ਸਰ ਸਾਨੂੂੰ ਬੜੀ, ਮਿਹਨਤ ਕਰਾਉਂਦੇ ਨੇ।
ਏਸੇ ਲਈ ਬੱਚਿਆਂ ਤੋਂ, ਸਤਿਕਾਰ ਵੀ ਪਾਉਂਦੇ ਨੇ।

'ਅਮਰੀਕ' ਸਰ ਸ਼ਨੀਵਾਰ, ਬਾਲ ਸਭਾ ਲਾਉਂਦੇ ਨੇ।
ਕਵਿਤਾਵਾਂ ਸਾਥੋਂ ਸੁਣਦੇ, ਆਪ ਵੀ ਸੁਣਾਉਂਦੇ ਨੇ।

ਗਿੱਲ ਨਗਰ ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896.

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਚੀਕਾ 'ਚ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-14 ਪਾਣੀ-ਪਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।