06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅਣਚਾਹੇ ਵਾਲਾਂ ਨੂੰ ਹਟਾਉਣ ਲਈ ਅਪਣਾਓ ਦੇਸੀ ਨੁਸਖੇ

ਅਣਚਾਹੇ ਵਾਲਾਂ ਨੂੰ ਹਟਾਉਣ ਲਈ ਅਪਣਾਓ ਦੇਸੀ ਨੁਸਖੇ

ਅਜੀਤ ਡੈਸਕ 06-08-2026

1. ਵੇਸਣ ਅਤੇ ਹਲਦੀ ਦਾ ਸਕ੍ਰਬ : ਵੇਸਣ ਅਤੇ ਹਲਦੀ ਦਾ ਸਕ੍ਰਬ ਬਣਾਉਣ ਲਈ ਕੱਚ ਦੇ ਇਕ ਕਟੋਰੇ ਵਿਚ ਦੋ ਚਮਚ ਵੇਸਣ, ਅੱਧਾ ਚਮਚ ਹਲਦੀ ਪਾਊਡਰ, ਥੋੜ੍ਹਾ ਜਿਹਾ ਦੁੱਧ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਤੁਸੀਂ ਚਿਹਰੇ, ਗੱਲਾਂ ਅਤੇ ਵਾਲਾਂ ਵਾਲੇ ਹਿੱਸੇ 'ਤੇ ਲਗਾਓ ਅਤੇ ਇਕ ਘੰਟੇ ਬਾਅਦ ਹੌਲੀ-ਹੌਲੀ ਰਗੜ ਕੇ ਹਟਾ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਦੇਵੋ।

ਵੇਸਣ ਅਤੇ ਹਲਦੀ ਦਾ ਪੇਸਟ ਤਿਆਰ ਕਰਨ ਲਈ ਇਕ ਕਟੋਰੇ ਵਿਚ ਵੇਸਣ ਅਤੇ ਹਲਦੀ ਲੈ ਕੇ ਇਸ ਵਿਚ ਦੁੱਧ ਅਤੇ ਮਲਾਈ ਪਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ਦੇ ਉਸ ਹਿੱਸੇ 'ਤੇ ਲਗਾਓ, ਜਿਥੇ ਅਣਚਾਹੇ ਵਾਲ ਜ਼ਿਆਦਾ ਹਨ। ਲਗਭਗ 20 ਮਿੰਟ ਦੇ ਬਾਅਦ ਹਲਕੇ ਹੱਥਾਂ ਨਾਲ ਮਾਲਸ਼ ਕਰਕੇ ਇਸ ਨੂੰ ਹਟਾ ਦਿਓ। ਸਾਦੇ, ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ।
ਵੇਸਣ ਨਾ ਕੇਵਲ ਚਮੜੀ ਤੋਂ ਅਣਚਾਹੇ ਵਾਲਾਂ ਨੂੰ ਹਟਾਉਂਦਾ ਹੈ, ਬਲਕਿ ਚਮੜੀ 'ਚ ਕੁਦਰਤੀ ਨਿਖਾਰ ਵੀ ਲਿਆਉਂਦਾ ਹੈ।


2. ਹਲਦੀ ਪਪੀਤਾ : ਚਿਹਰੇ 'ਤੇ ਛੋਟੇ-ਛੋਟੇ ਵਾਲਾਂ ਨੂੰ ਹਟਾਉਣ ਲਈ ਹਲਦੀ ਅਤੇ ਪਪੀਤੇ ਦਾ ਮਾਸਕ ਵੀ ਕਾਰਗਰ ਸਾਬਤ ਹੁੰਦਾ ਹੈ। ਇਸ ਲਈ ਕੱਚ ਦੇ ਕਟੋਰੇ ਵਿਚ ਪਪੀਤੇ ਦੇ ਟੁਕੜੇ ਨੂੰ ਚੰਗੀ ਤਰ੍ਹਾਂ ਮਸਲ ਲਓ। ਹੁਣ ਇਸ ਵਿਚ ਅੱਧਾ ਚਮਚਾ ਹਲਦੀ ਮਿਲਾ ਕੇ ਗਾੜਾ ਪੇਸਟ ਤਿਆਰ ਕਰ ਲਓ। ਹੁਣ ਇਸ ਨੂੰ ਚਿਹਰੇ 'ਤੇ 15 ਮਿੰਟ ਲਗਾ ਕੇ ਛੱਡ ਦਿਓ। ਬਾਅਦ ਵਿਚ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਓ। ਇਕ ਹਫ਼ਤਾ ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਕਰਨ  ਤੋਂ ਬਾਅਦ ਤੁਹਾਨੂੰ ਅਸਰ ਨਜ਼ਰ ਦਿਸਣ ਲੱਗੇਗਾ।
3. ਸ਼ਹਿਦ ਅਤੇ ਚੀਨੀ : ਇਕ ਕਟੋਰੀ ਵਿਚ ਦੋ ਚਮਚ ਚੀਨੀ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਇਸ ਨੂੰ ਮੱਠੀ ਅੱਗ 'ਤੇ ਪਿਘਲਾ ਲਓ। ਹੁਣ ਇਸ ਮਿਸ਼ਰਨ ਨੂੰ ਥੋੜ੍ਹਾ ਠੰਢਾ ਹੋਣ ਦਿਓ, ਜਦੋਂ  ਇਹ ਮਿਸ਼ਰਨ ਠੰਢਾ ਹੋ ਜਾਵੇ ਤਾਂ ਇਸ ਨੂੰ ਚਿਹਰੇ ਦੇ ਉਸ ਹਿੱਸੇ 'ਤੇ ਲਗਾਓ, ਜਿਥੇ ਅਨਚਾਹੇ ਵਾਲ ਹਨ।
ਇਸ ਦੇ ਬਾਅਦ ਇਸ ਨੂੰ ਸੂਤੀ ਕੱਪੜੇ ਜਾਂ ਵੈਕਸ ਸਿਟ੍ਰਪ ਦੀ ਸਹਾਇਤਾ ਨਾਲ ਵੈਕਸ 'ਤੇ ਰੱਖ ਕੇ ਖਿੱਚ ਲਓ। ਇਸ ਦੌਰਾਨ ਇਸ ਗੱਲ ਦਾ ਧਿਆਨ ਰੱਖੋ ਕਿ ਵੈਕਸ ਗਰਮ ਨਾ ਹੋਵੇ। ਇਸ ਨਾਲ ਤੁਹਾਡੇ ਚਿਹਰੇ 'ਤੇ ਅਣਚਾਹੇ ਵਾਲ ਅਤੇ ਡੈੱਡ ਸਕਿਨ ਦੋਵੇਂ ਨਿਕਲ ਜਾਣਗੀਅ।
4. ਹਲਦੀ ਅਤੇ ਦੁੱਧ : ਇਕ ਕਟੋਰੇ ਵਿਚ ਦੋ ਚਮਚ ਹਲਦੀ ਪਾਊਡਰ, ਥੋੜ੍ਹਾ ਜਿਹਾ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਗਾੜਾ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਕੁਦਰਤੀ ਤੌਰ 'ਤੇ ਸੁੱਕਣ ਦਿਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਹਲਕੇ ਹੱਥਾਂ ਨਾਲ ਰਗੜਦੇ ਹੋਏ ਹੌਲੀ-ਹੌਲੀ ਹਟਾ ਲਓ। ਤੁਸੀਂ ਇਸ ਨੂੰ ਰੋਜ਼ਾਨਾ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਕੁਝ ਹੀ ਦਿਨਾਂ ਵਿਚ ਬਿਹਤਰ ਨਤੀਜਾ ਮਿਲਣਾ ਸ਼ੁਰੂ ਹੋ ਜਾਵੇਗਾ।
5. ਨਿੰਬੂ-ਚੀਨੀ : ਇਹ ਮਿਸ਼ਰਨ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਕਾਫੀ ਸਹਾਇਕ ਸਿੱਧ ਹੁੰਦਾ ਹੈ। ਇਸ ਲਈ ਇਕ ਕਟੋਰੀ ਵਿਚ ਚੀਨੀ ਅਤੇ ਨਿੰਬੂ ਦੇ ਰਸ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਕੁਝ ਬੂੰਦਾਂ ਪਾਣੀ ਪਾ ਦਿਓ। ਹੁਣ ਇਸ ਮਿਸ਼ਰਨ ਨੂੰ ਚਮਚ ਨਾਲ ਚੰਗੀ ਤਰ੍ਹਾਂ ਫੈਂਟ ਕੇ ਗਾੜ੍ਹਾ ਕਰ ਲਓ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਚਮੜੀ 'ਤੇ ਲਗਾ ਕੇ ਅੱਧਾ ਘੰਟਾ ਖੁੱਲ੍ਹਾ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਗੁਣਗੁਨੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਨੂੰ ਅਨਚਾਹੇ ਵਾਲਾਂ ਤੋਂ ਮੁਕਤੀ ਮਿਲੇਗੀ ਅਤੇ ਤੁਹਾਡੀ ਚਮੜੀ ਗਲੋਅ ਕਰਨ ਲੱਗੇਗੀ।

ਪਿਛਲੀ ਖ਼ਬਰ ਮੰਤਰੀ ਮੰਡਲ ਵਲੋਂ ਵਿਧਾਨ ਸਭਾ ’ਚ ਪੇਸ਼ ਕਰਨ ਲਈ ਪੰਜ ਬਿੱਲਾਂ ਨੂੰ ਹਰੀ ਝੰਡੀ ਅਗਲੀ ਖ਼ਬਰ ਵਿਰੋਧੀ ਧਿਰ ਵਲੋਂ ਚੜ੍ਹਾਵਾ ਚੋਰੀ ਤੇ ਗ੍ਰਹਿ ਮੰਤਰੀ ਤੋਂ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।