ਤਲਵੰਡੀ ਸਾਬੋ (ਬਠਿੰਡਾ), 17 ਨਵੰਬਰ (ਰਣਜੀਤ ਸਿੰਘ ਰਾਜੂ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੇ ਨਾਲ ਕਾਫਲੇ ਚ ਰੋਪੜ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਤੋਂ ਆਏ ਬਜ਼ੁਰਗ ਕਾਂਗਰਸੀ ਵਰਕਰ ਸੁਰਜੀਤ ਸਿੰਘ (60) ਪੁੱਤਰ ਮਾਈ ਦਿੱਤਾ ਦੀ ਅੱਜ ਉਸ ਸਮੇਂ ਅਚਾਨਕ ਮੌਤ ਹੋ ਗਈ ਜਦੋਂ ਉਹ ਚੰਨੀ ਦੇ ਕਾਫਲੇ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਪਰਿਵਾਰ ਲਈ ਪਿੰਨੀ ਪ੍ਰਸਾਦ ਖ਼ਰੀਦ ਰਿਹਾ ਸੀ।ਬਜ਼ੁਰਗ ਦੇ ਅਚਾਨਕ ਡਿੱਗਣ ਤੇ ਉਸਨੂੰ ਤੁਰੰਤ ਉਸਦੇ ਭਤੀਜੇ ਨਰਿੰਦਰ ਸਿੰਘ ਸੋਨੂੰ ਉੱਪ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ ਅਤੇ ਹੋਰ ਸਾਥੀਆਂ ਨੇ ਉਸਨੂੰ ਗੱਡੀ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਬਜ਼ੁਰਗ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਚੰਨੀ ਦੀ ਯਾਤਰਾ ਨਾਲ ਆਏ ਬਜ਼ੁਰਗ ਦੀ ਹੋਈ ਅਚਾਨਕ ਮੌਤ
ਤਲਵੰਡੀ ਸਾਬੋ (ਬਠਿੰਡਾ), 17 ਨਵੰਬਰ (ਰਣਜੀਤ ਸਿੰਘ ਰਾਜੂ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੇ ਨਾਲ ਕਾਫਲੇ ਚ ਰੋਪੜ ਜ਼ਿਲ੍ਹੇ...
ਅਜੀਤ ਡੈਸਕ
17-11-2026