ਅੱਜਕਲ੍ਹ ਵਾਲਾਂ ਨੂੰ ਰੰਗਣਾ ਇਕ ਫੈਸ਼ਨ ਬਣ ਗਿਆ ਹੈ | ਪਹਿਲਾਂ ਜਿਥੇ ਸਫ਼ੇਦ ਵਾਲਾਂ ਨੂੰ ਕਾਲਾ ਕਰਨ ਲਈ ਹੀ ਰੰਗ ਕੀਤਾ ਜਾਂਦਾ ਸੀ ਉਥੇ ਹੁਣ ਨੌਜਵਾਨ ਫੈਸ਼ਨ ਲਈ ਵੀ ਕਾਲੇ ਵਾਲਾਂ ਨੂੰ ਗਲੈਮਰ ਦਿੱਖ ਦੇਣ ਲਈ ਸਫੇਦ ਰੰਗ ਦੇ ਰਹੇ ਹਨ | ਵਾਲਾਂ ਨੂੰ ਰੰਗਣ ਵਿਚ ਹਾਲਾਂਕਿ ਕੋਈ ਬੁਰਾਈ ਨਹੀਂ ਹੈ ਪਰ ਜੇਕਰ ਕੈਮੀਕਲ ਉਤਪਾਦਾਂ ਦਾ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਵਾਲ ਝੜਨ ਸਮੇਤ, ਖਾਰਸ਼ ਦੇ ਨਾਲ ਹੀ ਵਾਲਾਂ ਦੀਆਂ ਅਨੇਕ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ | ਜਿਥੇ ਵਾਲਾਂ ਨੂੰ ਰੰਗਣ ਨਾਲ ਤੁਸੀਂ ਜਵਾਨ ਨਜ਼ਰ ਆਉਣ ਲਗਦੇ ਹੋ ਅਤੇ ਤੁਹਾਡੀ ਸੁੰਦਰਤਾ ਵਿਚ ਨਿਖਾਰ ਆਉਂਦਾ ਹੈ ਤੇ ਤੁਹਾਨੂੰ ਵਾਲਾਂ ਨੂੰ ਰੰਗਣ ਦੇ ਨੁਕਸਾਨ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ, ਵਾਲਾਂ ਨੂੰ ਰੰਗਣ ਸਮੇਂ ਸਾਵਧਾਨੀਆਂ ਜ਼ਰੂਰ ਅਪਣਾਉਣੀਆਂ ਚਾਹੀਦੀ ਕਿਉਂਕਿ ਵਾਲਾਂ ਨੂੰ ਰੰਗਣ ਨਾਲ ਵਾਲਾਂ 'ਚ ਖੁਸ਼ਕੀ ਅਤੇ ਹੋਰ ਨੁਕਸਾਨ ਹੋ ਸਕਦੇ ਹਨ |

ਪੁਰਾਣੇ ਸਮੇਂ ਤੋਂ ਮਹਿੰਦੀ, ਅਖਰੋਟ ਅਤੇ ਇੰਡੀਗੋ ਵਾਲਾਂ ਨੂੰ ਰੰਗ ਅਤੇ ਚਮਕ ਦੇਣ ਲਈ ਵਰਤੋਂ ਕੀਤਾ ਜਾਂਦਾ ਰਿਹਾ ਹੈ | ਇਹ ਵੱਖਰੀ ਗੱਲ ਹੈ ਕਿ ਅੱਜ ਵਾਲਾਂ ਨੂੰ ਰੰਗ ਵੱਡੇ ਪੱਧਰ 'ਤੇ ਰੰਗ ਕੀਤਾ ਜਾਂਦਾ ਹੈ ਅਤੇ ਅੱਜ ਦੇ ਸਮੇਂ ਵਿਚ ਫ਼ੈਸ਼ਨ ਨੂੰ ਧਿਆਨ ਵਿਚ ਰੱਖ ਕੇ ਰੰਗ ਵੱਖ-ਵੱਖ ਢੰਗਾਂ ਨਾਲ ਕੀਤਾ ਜਾਂਦਾ ਹੈ |
ਰੰਗ ਵਾਲਾਂ ਦੀ ਸੰਰਚਨਾ ਨੂੰ ਬਦਲ ਕੇ ਕੰਮ ਕਰਦੇ ਹਨ | ਦਰਅਸਲ ਵਿਚ ਇਹ ਬਾਹਰੀ ਪਰਤ ਨੂੰ ਹਟਾ ਕੇ ਅੰਦਰਲੀ ਪਰਤ ਵਿਚ ਵੜ ਕੇ ਕੰਮ ਕਰਦਾ ਹੈ | ਸਬਜ਼ੀ ਤੋਂ ਬਣੇ ਆਧੁਨਿਕ ਰੰਗ ਵੀ ਅੱਜਕਲ੍ਹ ਉਪਲਬੱਧ ਹਨ | ਹੇਅਰ ਮਸਕਾਰਾ ਕੁਝ ਹੱਦ ਤੱਕ ਕ੍ਰੇਯਾਨ ਦੀ ਤਰ੍ਹਾਂ ਹੁੰਦੇ ਹਨ ਜੋ ਵਾਲਾਂ ਦੇ ਸਟੈਂਡ ਫ਼ੈਸ਼ਨ ਲਈ ਕੀਤੇ ਜਾਂਦੇ ਹਨ | ਇਹ ਕਾਫ਼ੀ ਪ੍ਰਭਾਵੀ ਰੂਪ ਨਾਲ ਸਫੇਦ ਵਾਲਾਂ ਨੂੰ ਲੁਕਾਉਂਦੇ ਹਨ | ਇਹ ਵਾਲਾਂ ਨੂੰ ਗਲੈਮਰ ਦਿੱਖ ਦਿੰਦੇ ਹਨ ਅਤੇ ਸਾਧਾਰਨ ਵਾਲਾਂ ਤੋਂ ਵੱਖਰੀ ਦਿੱਖ ਦੇਣ ਵਿਚ ਵੀ ਮਦਦ ਕਰਦੇ ਹਨ | ਇਹ ਇਕ ਵੱਖਰੀ ਦਿੱਖ ਪਾਉਣ ਲਈ ਵਰਤੋਂ ਕੀਤੇ ਜਾਂਦੇ ਹਨ | ਸਿਰਫ਼ ਮਨੋਰੰਜਨ ਲਈ ਜਾਂ ਕਿਸੇ ਵੱਖਰੇ ਸਿੱਟੇ ਨਾਲ ਜੋੜਨ ਲਈ ਵੀ ਉਪਯੋਗ ਕਰ ਸਕਦੇ ਹੋ | ਹੇਅਰ ਮਸਾਕਾਰ ਹੇਅਰ ਕਲਰ ਦਾ ਅਸਥਾਈ ਢੰਗ ਹੈ | ਇਹ ਲਗਾਉਣ ਅਤੇ ਹਟਾਉਣ ਵਿਚ ਸੌਖਾ ਹੁੰਦਾ ਹੈ ਅਤੇ ਅਗਲੇ ਸ਼ੈਂਪੂ ਕਰਨ ਤੱਕ ਹੀ ਰਹਿੰਦਾ ਹੈ | ਇਸ ਦਾ ਮੁੱਖ ਲਾਭ ਇਹ ਹੈ ਕਿ ਇਹ ਵਾਲਾਂ ਦੀ ਸੰਰਚਨਾ ਅਤੇ ਬਨਾਵਟ ਨੂੰ ਹੋਣ ਵਾਲੇ ਨਕੁਸਾਨ ਤੋਂ ਸੁਰੱਖਿਆ ਦਿੰਦਾ ਹੈ |
ਬਾਜ਼ਾਰ ਵਿਚ ਹਰਬਲ ਉਤਪਾਦਾਂ ਤੋਂ ਬਣੇ ਕੁਦਰਤੀ ਰੰਗ ਵੀ ਮਿਲ ਜਾਂਦੇ ਹਨ ਪਰ ਇਹ ਅਕਸਰ ਮਹਿੰਗੇ ਹੁੰਦੇ ਹਨ, ਹਰਬਲ ਰੰਗਾਂ ਨੂੰ ਤੁਸੀਂ ਘਰ 'ਚ ਵੀ ਬਣਾ ਸਕਦੇ ਹੋ ਜੋ ਵਾਲਾਂ ਨੂੰ ਕਾਲਾ-ਭੂਰਾ ਰੰਗ ਦਿੰਦਾ ਹੈ | ਇਹ 100 ਫ਼ੀਸਦੀ ਕੈਮੀਕਲ ਤੋਂ ਮੁਕਤ ਅਤੇ ਪੂਰੀ ਤਰ੍ਹਾਂ ਨਾਲ ਕੁਦਰਤੀ ਹੈ | ਇਸ ਵਿਚ ਮਹਿੰਦੀ ਇੰਡੀਗੋ ਅਤੇ ਕੱਥਾ ਵਰਗੇ ਕੁਦਰਤੀ ਰੰਗ ਸ਼ਾਮਿਲ ਹਨ | ਇਨ੍ਹਾਂ ਵਿਚ ਮੌਜੂਦ ਤੱਤ ਵਾਲਾਂ ਲਈ ਫ਼ਾਇਦੇਮੰਦ ਹੁੰਦੇ ਹਨ | ਇਸ ਨੂੰ ਘਰ 'ਚ ਵਰਤੋਂ ਕਰਨ ਤੋਂ ਪਹਿਲਾਂ ਪੇਸਟ ਬਣਾਉਣ ਲਈ ਕੋਸੇ ਪਾਣੀ ਵਿਚ ਮਿਲਾ ਲਓ | ਰਬੜ ਦੇ ਦਸਤਾਨੇ ਦੇ ਨਾਲ ਸਧਾਰਨ ਰੂਪ ਨਾਲ ਉੱਪਰ ਤੋਂ ਹੇਠਾਂ ਵੱਲ ਤੁਰੰਤ ਵਾਲਾਂ 'ਤੇ ਲਗਾਓ | 3 ਘੰਟੇ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਬਿਹਤਰ ਨਤੀਜੇ ਲਈ 1.15 ਮਿੰਟ ਲਈ ਹੇਅਰ ਡ੍ਰਾਇਰ ਦੀ ਵਰਤੋਂ ਕਰੋ |
ਔਲਾ ਸਫੇਦ ਵਾਲਾਂ ਨੂੰ ਕੰਟਰੋਲ ਕਰਨ ਲਈ ਉੱਤਮ ਮੰਨਿਆ ਜਾਂਦਾ ਹੈ | ਇਕ ਕੱਚੇ ਔਲੇ ਦਾ ਰਸ ਇਕ ਪਾਣੀ ਦੇ ਗਿਲਾਸ ਵਿਚ ਪਾ ਕੇ ਰੋਜ਼ ਪੀਣ ਨਾਲ ਇਹ ਸਫ਼ੇਦ ਵਾਲਾਂ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ | ਔਲੇ ਨੂੰ ਪਾਣੀ ਦੇ ਨਾਲ ਪਤਲਾ ਕਰ ਕੇ ਪੀਣਾ ਜ਼ਰੂਰੀ ਹੁੰਦਾ ਹੈ |
ਔਲਾ ਮਹਿੰਦੀ ਪਾਊਡਰ ਵਿਚ ਮਿਲਾਇਆ ਜਾ ਸਕਦਾ ਹੈ | ਹਾਲਾਂਕਿ ਮਹਿੰਦੀ ਸਫ਼ੇਦ ਵਾਲਾਂ ਨੂੰ ਲਾਲ ਰੰਗ ਦਿੰਦੀ ਹੈ ਪਰ ਇਹ ਕਾਲੇ ਵਾਲਾਂ ਨੂੰ ਰੰਗ ਨਹੀਂ ਦਿੰਦੀ | ਪਰ ਤੁਸੀਂ ਮਹਿੰਦੀ ਨਾਲ ਵਾਲਾਂ ਨੂੰ ਰੰਗਣਾ ਚਾਹੁੰਦੇ ਹੋ ਤਾਂ 2 ਤੋਂ 3 ਕੱਪ ਪਾਣੀ ਵਿਚ ਰਾਤ ਭਰ ਸੁੱਕਾ ਔਲਾ ਭਿਉਂ ਕੇ ਰੱਖ ਦਿਓ | ਅਗਲੀ ਸਵੇਰ ਔਲੇ ਦਾ ਪਾਣੀ ਕੱਢ ਲਓ ਪਰ ਪਾਣੀ ਨਾ ਸੁੱਟੋ | ਔਲਾ ਪੀਹ ਲਓ | ਮਹਿੰਦੀ ਪਾਊਡਰ ਵਿਚ ਔਲਾ ਪੇਸਟ, 4 ਛੋਟੇ ਚਮਚ ਨਿੰਬੂ ਦਾ ਰਸ ਅਤੇ ਕੌਫੀ 2 ਚਮਚ, 2 ਕੱਚੇ ਆਂਡੇ 2 ਚਮਚ, ਤੇਲ ਅਤੇ ਔਲੇ ਦਾ ਪਾਣੀ ਮਿਲਾਓ | ਦੋ ਤੋਂ ਤਿੰਨ ਘੰਟੇ ਲਈ ਪੇਸਟ ਵੱਖਰਾ ਰੱਖੋ ਅਤੇ ਫਿਰ ਪੂਰੇ ਵਾਲਾਂ ਵਿਚ ਇਸ ਤਰ੍ਹਾਂ ਲਗਾਓ ਕਿ ਵਾਲ ਸਾਰੇ ਰੰਗ ਹੋ ਜਾਣ | ਘੱਟ ਤੋਂ ਘੱਟ ਦੋ ਘੰਟੇ ਲਈ ਵਾਲ ਸੁੱਕਣ ਬਾਅਦ ਸਾਦੇ ਪਾਣੀ ਨਾਲ ਧੋ ਲਓ |
ਜੇਕਰ ਤੁਸੀਂ ਘਰ 'ਚ ਪੱਕੇ ਜਾਂ ਸੈਮੀ ਪੱਕੇ ਰੰਗ ਕਰ ਰਹੇ ਹੋ ਤਾਂ ਇਨ੍ਹਾਂ ਮਹੱਤਵਪੂਰਨ ਬਿੰਦੂਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ | 1. ਅੱਖਾਂ ਦੀ ਰੰਗ ਤੋਂ ਰੱਖਿਆ ਕਰੋ | 2. ਬੱਚਿਆਂ ਦੀ ਪਹੂੰਚ ਤੋਂ ਦੂਰ ਰੱਖੋ |
ਜੇਕਰ ਵਾਲਾਂ ਨੂੰ ਤੁਸੀਂ ਆਪ ਰੰਗ ਰਹੇ ਹੋ ਤਾਂ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ |
1. ਕਲਰਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਕੰਡੀਸ਼ਨਰ ਦੀ ਵਰਤੋਂ ਕਰੋ | 2. ਆਪਣੇ ਵਾਲਾਂ ਨੂੰ ਰੰਗ ਅਤੇ ਸਟ੍ਰੇਟਨਿੰਗ ਇਕ ਹੀ ਸਮੇਂ ਨਾ ਕਰੋ ਦੋ ਪ੍ਰਕਿਰਿਆਵਾਂ ਵਿਚਾਲੇ ਘੱਟ ਤੋਂ ਘੱਟ ਛੇ ਹਫ਼ਤੇ ਦਾ ਵਕਫ਼ਾ ਰੱਖੋ | 3. ਧੁੱਪ ਰੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਧੁੱਪ ਵਿਚ ਦੁਪੱਟਾ ਨਾਲ ਵਾਲਾਂ ਨੂੰ ਢੱਕ ਕੇ ਰੱਖੋ | 4. ਜੇਕਰ ਤੁਸੀਂ ਆਪਣੇ ਵਾਲਾਂ ਨੂੰ ਰੰਗ ਕਰਵਾਉਣ ਪਹਿਲੀ ਵਾਰ ਜਾ ਰਹੇ ਹੋ ਤਾਂ ਬਿਊਟੀ ਸੈਲੂਨ ਵਿਚ ਕਰਾਉਣਾ ਚੰਗਾ ਵਿਚਾਰ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਤੁਸੀਂ ਰੰਗ ਕਰਨ ਦੀ ਪ੍ਰਕਿਰਿਆ ਨੂੰ ਦੇਖ/ਸਮਝ ਸਕਦੇ ਹੋ | 5. ਅਮੋਨੀਆ ਫ੍ਰੀ ਰੰਗ ਦੀ ਵਰਤੋਂ ਕਰਨਾ ਸਭ ਤੋਂ ਚੰਗਾ ਹੈ | 6. ਜੇਕਰ ਤੁਸੀਂ ਕੈਮੀਕਲ ਰੰਗ ਦੀ ਵਰਤੋਂ ਕੀਤੀ ਹੈ ਤਾਂ ਤੁਰੰਤ ਬਾਅਦ ਵਿਚ ਮਹਿੰਦੀ ਕੰਡੀਸ਼ਨਿੰਗ ਉੁਪਯੋਗ ਨਾ ਕਰੋ |