ਇਨ੍ਹਾਂ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚੋ : ਮੇਕਅਪ ਕਰਨ ਤੋਂ ਬਾਅਦ ਬਰੁਸ਼ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਰੱਖਣਾ ਚਾਹੀਦਾ, ਬਿਨਾਂ ਸਾਫ਼ ਕਰਨ 'ਤੇ ਉਸ ਵਿਚ ਬੈਕਟੀਰੀਆ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ | ਕੁਝ ਔਰਤਾਂ ਇਹ ਸੋਚਦੀਆਂ ਹਨ ਕਿ ਵਾਲਾਂ ਨੂੰ ਸਾਫ਼ ਰੱਖਣ ਲਈ ਉਨ੍ਹਾਂ ਨੂੰ ਲਗਾਤਾਰ ਧੋਣਾ ਜ਼ਰੂਰੀ ਹੈ, ਵਾਲਾਂ ਨੂੰ ਰੋਜ਼ ਧੋਣ ਨਾਲ ਉਹ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ | ਇਸੇ ਤਰ੍ਹਾਂ ਵਾਲਾਂ ਵਿਚ ਜ਼ਿਆਦਾ ਕੰਡੀਸ਼ਨਰ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ | ਅਕਸਰ ਔਰਤਾਂ ਸ਼ੈਂਪੂ ਕਰਨ ਤੋਂ ਬਾਅਦ ਹੱਥ ਵਿਚ ਕੰਡੀਸ਼ਨਰ ਲੈ ਕੇ ਵਾਲਾਂ ਵਿਚ ਇਸ ਤਰ੍ਹਾਂ ਲਗਾਉਂਦੀਆਂ ਹਨ ਜਿਵੇਂ ਉਹ ਸ਼ੈਂਪੂ ਲਗਾ ਰਹੀਆਂ ਹੋਣ | ਥੋੜ੍ਹੀ ਦੇਰ ਉਹ ਵਾਲਾਂ 'ਤੇ ਇਸ ਨਾਲ ਮਸਾਜ ਕਰਦੀਆਂ ਅਤੇ ਇਸ ਤੋਂ ਬਾਅਦ ਵਾਲ ਧੋਂਦੀਆਂ ਹਨ | ਜਦੋਂ ਕਿ ਵਾਲਾਂ ਦੀਆਂ ਜੜ੍ਹਾਂ ਵਿਚ ਕਦੀ ਕੰਡੀਸ਼ਨਰ ਨਹੀਂ ਲਗਾਉਣਾ ਚਾਹੀਦਾ | ਕਿਉਂਕਿ ਜੜ੍ਹਾਂ ਤੋਂ ਵਾਲ ਨਵੇਂ ਤੇ ਸਿਹਤਮੰਦ ਹੁੰਦੇ ਹਨ ਅਤੇ ਜੇਕਰ ਕੰਡੀਸ਼ਨਰ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਇਆ ਜਾਂਦਾ ਹੈ ਤਾਂ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |
ਚਿਹਰੇ 'ਤੇ ਹੀ ਨਹੀਂ, ਗਰਦਨ 'ਤੇ ਵੀ ਧਿਆਨ ਦਿਓ : ਆਪਣੇ ਚਿਹਰੇ ਦੀ ਚਮੜੀ ਦੀ ਨਿਯਮਿਤ ਸਾਫ਼-ਸਫ਼ਾਈ ਦੌਰਾਨ ਕੀ ਤੁਸੀਂ ਕਦੀ ਆਪਣੀ ਗਰਦਨ ਨੂੰ ਵੀ ਸਾਫ਼ ਕਰਕੇ ਉਸ ਤੋਂ ਮਾਈਸਚਰਾਈਜ਼ਰ ਕਰਦੇ ਹੋ ਜਾਂ ਫਿਰ ਸਿਰਫ਼ ਠੋਡੀ ਤੋਂ ਉੱਪਰ ਹੀ ਚਿਹਰੇ ਦੀ ਸੁੰਦਰਤਾ 'ਤੇ ਧਿਆਨ ਦਿੰਦੇ ਹੋ? ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਸਾਡੀ ਗਰਦਨ ਦੀ ਚਮੜੀ ਵੀ ਬੇਹੱਦ ਪਤਲੀ ਅਤੇ ਸੰਵੇਦਨਸ਼ੀਲ ਹੁੰਦੀ ਹੈ, ਇਸ ਦੀ ਸਾਫ਼-ਸਫ਼ਾਈ ਪ੍ਰਤੀ ਵੀ ਸਾਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ | ਇਸ ਲਈ ਗਰਦਨ ਦੀ ਸੁੰਦਰਤਾ ਲਈ ਉਸ 'ਤੇ ਕਲੀਨਜ਼ਰ ਅਤੇ ਮਾਈਸਚਰਾਈਜ਼ਰ ਲਗਾਤਾਰ ਲਗਾਓ |
ਮੇਕਅਪ ਵਿਚ ਜ਼ਰੂਰੀ ਹੈ ਇੰਤਜ਼ਾਰ : ਚਮੜੀ ਦਾ ਮੇਕਅਪ ਕਰਨ ਦੌਰਾਨ ਜਿਸ ਸਮੇਂ ਤੁਸੀਂ ਮਾਈਸਚਰਾਈਜ਼ਰ ਲਗਾਓ, ਉਸ ਨੂੰ ਸੁੱਕਣ ਲਈ ਸਮਾਂ ਦਿਓ | ਇਸ ਦੇ ਚੰਗੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਹੀ ਇਸ 'ਤੇ ਫਾਊਾਡੇਸ਼ਨ ਲਗਾਓ | ਫਾਊਾਡੇਸ਼ਨ ਲਗਾਉਣ ਤੋਂ ਬਾਅਦ ਉਸ ਦੇ ਵੀ ਸੁੱਕਣ ਦਾ ਇੰਤਜ਼ਾਰ ਕਰੋ, ਤਾਂ ਹੀ ਚੰਗੇ ਨਤੀਜੇ ਮਿਲਦੇ ਹਨ | ਜੇਕਰ ਜਲਦਬਾਜ਼ੀ ਵਿਚ ਮਾਈਸਚਰਾਈਜ਼ਰ ਲਗਾਇਆ ਜਾਵੇ ਤਾਂ ਇਸ ਨਾਲ ਮੇਕਅਪ ਦਾ ਨਾ ਤਾਂ ਸਹੀ ਪ੍ਰਭਾਵ ਆਉਂਦਾ ਹੈ, ਨਾ ਹੀ ਇਸ ਦਾ ਚਮੜੀ 'ਤੇ ਸਹੀ ਅਸਰ ਦਿਸਦਾ ਹੈ | ਜੇਕਰ ਤੁਸੀਂ ਮੇਕਅਪ ਦੌਰਾਨ ਹੌਸਲਾ ਨਹੀਂ ਰੱਖੋਗੇ ਤਾਂ ਇਹ ਖਰਾਬ ਹੋ ਸਕਦਾ ਹੈ |
ਆਈਲਾਈਨਰ ਅਤੇ ਮਸਕਾਰਾ ਅੱਖਾਂ ਦੇ ਉੱਪਰ ਲਗਾਓ : ਕਦੀ ਵੀ ਆਈਲਾਈਨਰ ਅਤੇ ਮਸਕਾਰਾ ਆਪਣੀਆਂ ਅੱਖਾਂ ਦੇ ਹੇਠਾਂ ਪਲਕਾਂ 'ਤੇ ਨਹੀਂ ਲਗਾਉਣਾ ਚਾਹੀਦਾ | ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਦੇ ਹੇਠਾਂ ਡਾਰਕ ਸਰਕਲ ਜ਼ਿਆਦਾ ਸਾਫ਼ ਦਿਖਾਈ ਦੇਣ ਲਗਦੇ ਹਨ | ਅੱਖਾਂ ਹੇਠਾਂ ਦੀਆਂ ਪਲਕਾਂ ਲਈ ਹਮੇਸ਼ਾ ਕਾਜਲ ਦੀ ਹੀ ਵਰਤੋਂ ਕਰੋ ਅਤੇ ਆਈਲਾਈਨਰ ਅਤੇ ਮਸਕਾਰਾ ਸਿਰਫ਼ ਅੱਖਾਂ ਦੇ ਉੱਪਰ ਹੀ ਲਗਾਓ |