13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੀ ਮੀਟਿੰਗ

ਤਪਾ ਮੰਡੀ, 12 ਸਤੰਬਰ (ਪ੍ਰਵੀਨ ਗਰਗ)-ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਨਾਜ ਸਿੰਗਲਾ ਦੀ ਅਗਵਾਈ ਹੇਠ ਰਾਮ ਲੀਲ੍ਹਾ ਗਰਾਊਂਡ ਵਿਖੇ ਹੋਈ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਕਮੇਟੀ ਦੇ ਨੁਮਾਇੰਦੇ। ਤਸਵੀਰ : ਪ੍ਰਵੀਨ ਗਰਗ 13-09-2026
ਤਪਾ ਮੰਡੀ, 12 ਸਤੰਬਰ (ਪ੍ਰਵੀਨ ਗਰਗ)-ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਨਾਜ ਸਿੰਗਲਾ ਦੀ ਅਗਵਾਈ ਹੇਠ ਰਾਮ ਲੀਲ੍ਹਾ ਗਰਾਊਂਡ ਵਿਖੇ ਹੋਈ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਦੇ ਅਸ਼ੀਰਵਾਦ ਸਦਕਾ ਰਾਮ ਲੀਲ੍ਹਾ ਦਾ ਮੰਚਨ ਅਤੇ ਦੁਸਹਿਰਾ ਸਮਾਗਮ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਲਾਂਕਿ ਮੀਟਿੰਗ ਵਿਚ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਾਰਨ ਕੋਈ ਅਹਿਮ ਫ਼ੈਸਲਾ ਨਹੀਂ ਲਿਆ ਜਾ ਸਕਿਆ। ਕਮੇਟੀ ਵਲੋਂ ਹੁਣ ਇਸ ਸਬੰਧੀ ਅਗਲੀ ਮੀਟਿੰਗ 16 ਸਤੰਬਰ , ਦਿਨ ਬੁੱਧਵਾਰ ਨੂੰ ਰੱਖੀ ਗਈ ਹੈ। ਕਮੇਟੀ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਉਪਰੰਤ ਰਾਮ ਲੀਲ੍ਹਾ ਦੇ ਮੰਚਨ ਅਤੇ ਦੁਸਹਿਰਾ ਸਮਾਗਮ ਸਬੰਧੀ ਅਹਿਮ ਫ਼ੈਸਲੇ ਲਏ ਜਾਣਗੇ। ਇਸ ਮੌਕੇ ਕਮੇਟੀ ਵਲੋਂ ਰਾਮ ਭਗਤਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਵਿਅਕਤੀ ਰਾਮ ਲੀਲ੍ਹਾ ਵਿਚ ਕਿਸੇ ਪਾਤਰ ਦਾ ਰੋਲ ਕਰਨ ਦਾ ਇੱਛੁਕ ਹੈ ਤਾਂ ਉਹ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਕਮੇਟੀ ਦੇ ਸੁਸ਼ੀਲ ਕੁਮਾਰ ਭੂਤ, ਸੁਰੇਸ਼ ਚੰਦੇਲ, ਰਾਜੀਵ ਗੋਲਾ, ਪ੍ਰਵੀਨ ਘੁੰਨਸ, ਰਾਣਾ ਸ਼ਰਮਾ, ਮਾ: ਜਸਵੰਤ ਸਿੰਘ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਵਿਜੇ ਚੰਦੇਲ, ਪਰਮਿੰਦਰ ਚੱਠਾ, ਬਿੱਟੂ ਬਰਾੜ, ਦਰਸ਼ਨ ਤਨੇਜਾ, ਸੰਜੀਵ ਮੋੜ, ਜਗਜੀਤ ਕੁਮਾਰ ਆਦਿ ਸਮੂਹ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਚੂੰਘਾ ਦੇ ਮੁਅੱਤਲ ਸਰਪੰਚ ਹਰਦੀਪ ਸਿੰਘ ਦੀਪਾ ਹਾਈ ਕੋਰਟ ਵਲੋਂ ਮੁੜ ਅਹੁਦੇ ’ਤੇ ਬਹਾਲ ਅਗਲੀ ਖ਼ਬਰ ਪਿੰਡ ਹਮੀਦੀ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।