06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਡਾ: ਅੰਬੇਡਕਰ ਕਰਮਚਾਰੀ ਮਹਾਂ ਸੰਘ ਪੰਜਾਬ ਤੇ ਡਾ: ਅੰਬੇਦਕਰ ਕਿਰਤੀ ਮਜ਼ਦੂਰ ਸੰਘ ਨੇ ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ

ਅਜੀਤ ਡੈਸਕ 21-07-2026
ਬਰਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਡਾ: ਅੰਬੇਦਕਰ ਕਰਮਚਾਰੀ ਮਹਾਂ ਸੰਘ ਪੰਜਾਬ ਤੇ ਡਾ: ਅੰਬੇਦਕਰ ਕਿਰਤੀ ਮਜ਼ਦੂਰ ਸੰਘ ਦੇ ਸੂਬਾ ਪ੍ਰਧਾਨ ਡਾ: ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਿਆ। ਇਸ ਸਬੰਧੀ ਨਾਜਮ ਸਿੰਘ ਧਨੌਲਾ ਖ਼ੁਰਦ, ਰਾਜਵਿੰਦਰ ਸਿੰਘ ਸੀਤਲ ਬਰਨਾਲਾ, ਲਖਵਿੰਦਰ ਸਿੰਘ ਧਨੌਲਾ ਖ਼ੁਰਦ, ਜਸਪਾਲ ਸਿੰਘ ਧਨੌਲਾ ਖ਼ੁਰਦ, ਗੁਰਜੀਤ ਸਿੰਘ ਖੁੱਡੀ, ਸਤਨਾਮ ਸਿੰਘ ਧਨੌਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 1013 ਲੈਕਚਰਾਰ ਭਰਤੀ ਵਿਚ 6 ਵਿਸ਼ਿਆਂ ਵਿਚ ਐਸ.ਸੀ. ਵਰਗ ਨੂੰ ਰਾਖਵਾਂਕਰਨ ਅਨੁਸਾਰ ਅਸਾਮੀਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 16/4 ਤਹਿਤ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦੀ ਵਿਵਸਥਾ ਹੈ। ਪਰ ਪੰਜਾਬ ਵਿਚ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਇਸ਼ਤਿਹਾਰ ਵਿਚ ਪੰਜਾਬੀ, ਅਰਥ ਸ਼ਾਸਤਰ, ਕਾਮਰਸ, ਕੈਮਿਸਟਰੀ, ਫਿਜ਼ਿਕਸ ਅਤੇ ਜੀਓਗ੍ਰਾਫੀ ਵਿਸ਼ਿਆਂ ਵਿਚ ਐਸ.ਸੀ. ਵਰਗ ਦਾ ਬਣਦਾ 25 ਫ਼ੀਸਦੀ ਰਾਖਵਾਂਕਰਨ ਨਹੀਂ ਕੀਤਾ ਗਿਆ ਅਤੇ ਕਈ ਵਿਸ਼ਿਆਂ ਵਿਚ ਬੀ.ਸੀ. ਵਰਗ ਨੂੰ ਬਣਦਾ ਕੋਟਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਨਾ ਮਿਲਣ ਕਰ ਕੇ ਐਸ.ਸੀ. ਵਰਗ ਤੇ ਬੀ.ਸੀ. ਵਰਗ ਦੇ ਯੋਗ ਉਮੀਦਵਾਰ ਭਰਤੀ ਹੋਣ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਅਸਾਮੀਆਂ ਵਿਚ ਬਣਦਾ ਰਾਖਵਾਂਕਰਨ ਲਈ ਦੁਬਾਰਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਪਿਛਲੀ ਖ਼ਬਰ ਪਿੰਡ ਵਿਧਾਤੇ ਵਿਖੇ ਇਕ ਹਫ਼ਤੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਝੰਜੋੜਿਆ ਅਗਲੀ ਖ਼ਬਰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।