06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਿੰਡ ਵਿਧਾਤੇ ਵਿਖੇ ਇਕ ਹਫ਼ਤੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਝੰਜੋੜਿਆ

ਅਜੀਤ ਡੈਸਕ 21-07-2026
ਟੱਲੇਵਾਲ, 20 ਜੁਲਾਈ (ਸੋਨੀ ਚੀਮਾ)-ਪਿੰਡ ਵਿਧਾਤੇ ਵਿਖੇ ਜਿੱਥੇ ਪਿਛਲੀ 13 ਤਰੀਕ ਇਕ 30 ਸਾਲਾਂ ਨੌਜਵਾਨ ਬਲਵੀਰ ਸਿੰਘ ਖੇਤ ਵਿਚ ਕੰਮ ਕਰ ਕੇ ਆ ਕੇ ਜਦ ਨਹਾਉਣ ਲਈ ਗਿਆ ਤਾਂ ਉਸ ਦੀ ਅਚਾਨਕ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਸੀ ਅਜੇ ਬਲਵੀਰ ਸਿੰਘ ਦਾ ਭੋਗ ਵੀ ਨਹੀਂ ਪਿਆ ਸੀ ਕਿ ਇਸੇ ਦੌਰਾਨ ਬੀਤੀ ਰਾਤ ਉਸ ਦੇ ਵੱਡੇ ਭਰਾ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਸੀਰਾ ਠੇਕੇਦਾਰ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਹਰਲੀਆਂ ਸਫ਼ਾ ਦਾ ਆਗੂ ਸੀ ਅਤੇ ਮੌਜੂਦਾ ਪੰਚ ਵੀ ਹੈ ਦੀ ਸੰਖੇਪ ਬਿਮਾਰੀ ਦੇ ਚੱਲਦਿਆਂ ਏਮਜ਼ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਮੌਤ ਹੋ ਗਈ। ਜਿਸ ਕਾਰਨ ਜਿੱਥੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਪਿੰਡ ਅਤੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ 24 ਘੰਟੇ ਬਿਜਲੀ ਸਪਲਾਈ ਨੂੰ ਲੈ ਕੇ ਭਾਕਿਯੂ ਡਕੌਂਦਾ ਵਲੋਂ ਗਰਿੱਡ ਅੱਗੇ ਨਾਅਰੇਬਾਜ਼ੀ ਅਗਲੀ ਖ਼ਬਰ ਡਾ: ਅੰਬੇਡਕਰ ਕਰਮਚਾਰੀ ਮਹਾਂ ਸੰਘ ਪੰਜਾਬ ਤੇ ਡਾ: ਅੰਬੇਦਕਰ ਕਿਰਤੀ ਮਜ਼ਦੂਰ ਸੰਘ ਨੇ ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਭੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।