04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਧਰਮਿੰਦਰ ਸਿੰਘ ਧੰਨਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਬਣੇ

ਅਜੀਤ ਡੈਸਕ 05-07-2026

ਧਨੌਲਾ, 4 ਜੁਲਾਈ (ਜਤਿੰਦਰ ਸਿੰਘ ਧਨੌਲਾ)-ਲੰਬੀ ਜੱਦੋ ਜਹਿਦ ਤੋਂ ਬਾਅਦ ਵਾਰਡ ਨੰਬਰ 12 ਦੇ ਐਮ.ਸੀ. ਧਰਮਿੰਦਰ ਸਿੰਘ ਧੰਨਾ ਨੂੰ ਨਗਰ ਕੌਂਸਲ ਧਨੌਲਾ ਦਾ ਪ੍ਰਧਾਨ ਚੁਣ ਲਿਆ ਗਿਆ। ਵਾਰਡ ਨੰਬਰ 5 ਦੀ ਐਮ.ਸੀ ਹਰਵਿੰਦਰ ਕੌਰ ਫ਼ਤਿਹ ਨੇ ਧੰਨਾ ਸਿੰਘ ਦੇ ਨਾਂਅ ਦੀ ਪੇਸ਼ਕਸ਼ ਕੀਤੀ ਜਿਸ ਨੂੰ ਜਸਪ੍ਰੀਤ ਕੌਰ ਵਲੋਂ ਤਾਈਦ ਕਰ ਦਿੱਤਾ ਗਿਆ। ਧੰਨਾ ਸਿੰਘ ਦੇ ਹੱਕ ਵਿਚ ਵਾਰਡ ਨੰਬਰ 2 ਦੇ ਐਮ.ਸੀ. ਬਿਕਰਮਜੀਤ ਸਿੰਘ, ਵਾਰਡ ਨੰਬਰ 5 ਦੀ ਐਮ.ਸੀ. ਹਰਵਿੰਦਰ ਕੌਰ, ਵਾਰਡ ਨੰਬਰ 7 ਦੀ ਜਸਵੀਰ ਕੌਰ, ਵਾਰਡ ਨੰਬਰ 8 ਦੇ ਸੁਰਜੀਤ ਸਿੰਘ, ਵਾਰਡ ਨੰਬਰ 9 ਦੀ ਰੋਮਾ ਦੀਕਸ਼ਿਤ, ਵਾਰਡ ਨੰਬਰ 10 ਦੀ ਕੁਲਦੀਪ ਕੌਰ ਅਤੇ ਵਾਰਡ ਨੰਬਰ 13 ਦੀ ਜਸਪ੍ਰੀਤ ਕੌਰ ਵਲੋਂ ਹੱਥ ਖੜੇ ਕਰ ਕੇ ਸਮਰਥਨ ਦਿੱਤਾ ਗਿਆ। ਜਦਕਿ ਵਾਰਡ ਨੰਬਰ 6 ਦੇ ਐਮ.ਸੀ. ਮਨੀਸ਼ ਕੁਮਾਰ ਵਲੋਂ ਵਾਰਡ ਨੰਬਰ 11 ਦੇ ਐਮ.ਸੀ. ਬੂਟਾ ਸਿੰਘ ਦਾ ਨਾਂਅ ਤਜਵੀਜ਼ ਕੀਤਾ ਗਿਆ। ਜਿਸ ਲਈ ਵਾਰਡ ਨੰਬਰ ਇਕ ਦੀ ਐਮ.ਸੀ. ਰਣਜੀਤ ਕੌਰ, ਵਾਰਡ ਨੰਬਰ 3 ਦੇ ਐਮ.ਸੀ. ਬਿੱਲੂ ਖ਼ਾਨ, ਵਾਰਡ ਨੰਬਰ 4 ਦੇ ਐਮ.ਸੀ. ਸਾਹਿਬ ਸੋਢੀ ਵਲੋਂ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ ਗਈ। ਅੱਠ ਕੌਂਸਲਰਾਂ ਦੀ ਵੋਟ ਹਾਸਲ ਹੋਣ ਕਰ ਕੇ ਧਰਮਿੰਦਰ ਸਿੰਘ ਧੰਨਾ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਚੁਣੇ ਗਏ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਨਤੀਜੇ ਆਉਣ ਤੋਂ ਬਾਅਦ ਇਕ-ਇਕ ਐਮ.ਸੀ. ਵਲੋਂ ਆਪੋ ਆਪਣੀ ਪ੍ਰਧਾਨਗੀ ਪ੍ਰਾਪਤੀ ਲਈ ਦੌੜ ਜਾਰੀ ਸੀ। ਅੱਜ ਐਸ.ਡੀ.ਐਮ. ਅਜੀਤਪਾਲ ਸਿੰਘ ਚਹਿਲ, ਡੀ.ਐਸ.ਪੀ. ਸਤਬੀਰ ਸਿੰਘ ਬੈਂਸ, ਈ.ਓ ਰਜਨੀਸ਼ ਕੁਮਾਰ, ਡੀ.ਐਸ.ਪੀ. ਸਤਬੀਰ ਸਿੰਘ, ਨਗਰ ਕੌਂਸਲ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਅਤੇ ਐਸ.ਐਚ.ਓ ਲਖਬੀਰ ਸਿੰਘ ਦੀ ਹਾਜ਼ਰੀ ਵਿਚ ਕੌਂਸਲਰਾਂ ਵਲੋਂ ਉਕਤ ਨਿਰਨੇ ਲਏ ਗਏ। ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਧੰਨਾ ਸਿੰਘ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ।

ਪਿਛਲੀ ਖ਼ਬਰ ਮੀਂਹ ਪੈਣ ਨਾਲ ਪੁਲ ਦੇ ਨਾਲ ਲਗਾਈਆਂ ਮਿੱਟੀ ਦੀਆਂ ਢਿੱਗਾਂ ਡਿਗੀਆਂ ਅਗਲੀ ਖ਼ਬਰ ਜੇ.ਈ. ਪਿੰਜੌਰ ਸਿੰਘ ਦੇ ਅਕਾਲ ਚਲਾਣੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਭਾਈ ਗੋਬਿੰਦ ਸਿੰਘ ਲੌਂਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।