21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਲਜੀਤ ਸਿੰਘ ਪੰਡੋਰੀ ਦਾ ਵੱਖ-ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਸਨਮਾਨ

ਮਹਿਲ ਕਲਾਂ ਵਿਖੇ ਸੇਵਾ-ਮੁਕਤ ਹੋਏ ਬਲਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਨ ਸਮੇਂ ਡੀ.ਪੀ.ਆਰ.ਓ. ਮੈਡਮ ਮੇਘਾ ਮਾਨ, ਏ.ਪੀ.ਆਰ.ਓ. ਜਗਬੀਰ ਕੌਰ ਅਤੇ ਸਮੂਹ ਸਟਾਫ਼ | ਤਸਵੀਰ : ਅਵਤਾਰ ਸਿੰਘ ਅਣਖੀ <br/> 01-04-2026
ਮਹਿਲ ਕਲਾਂ, 31 ਮਾਰਚ (ਅਵਤਾਰ ਸਿੰਘ ਅਣਖੀ)-ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚ 25 ਸਾਲ ਦੀਆਂ ਅਣਥੱਕ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਬਲਜੀਤ ਸਿੰਘ ਪੰਡੋਰੀ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਸਮੂਹ ਸਿੱਧੂ ਪਰਿਵਾਰ ਨੂੰ ਮੁਬਾਰਕਬਾਦ ਭੇਟ ਕੀਤੀ | ਕਸਬਾ ਮਹਿਲ ਕਲਾਂ ਵਿਖੇ ਹੋਏ ਵਿਦਾਇਗੀ ਪਾਰਟੀ ਸਨਮਾਨ ਸਮਾਗਮ 'ਚ ਬਰਨਾਲਾ, ਧਨੌਲਾ, ਭਦੌੜ, ਸ਼ਹਿਣਾ ਅਤੇ ਮਹਿਲ ਕਲਾਂ, ਸ਼ੇਰਪੁਰ ਤੋਂ ਪੱਤਰਕਾਰ ਭਾਈਚਾਰੇ, ਮੁਹਤਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਡੀ.ਪੀ.ਆਰ.ਓ. ਮੈਡਮ ਮੇਘਾ ਮਾਨ, ਏ.ਪੀ.ਆਰ.ਓ. ਬਰਨਾਲਾ ਜਗਬੀਰ ਕੌਰ, ਯੁਨਿੰਦਰ ਜੋਸ਼ੀ ਨੇ ਕਿਹਾ ਕਿ ਪੰਡੋਰੀ ਵਲੋਂ ਬਰਨਾਲਾ ਵਿਖੇ ਲਗਾਤਾਰ 22 ਸਾਲ ਨਿਸ਼ਕਾਮ ਭਾਵਨਾ ਨਾਲ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਾਡੇ ਲਈ ਪ੍ਰੇਰਨਾ ਸਰੋਤ ਹਨ | ਸਮਾਜ ਸੇਵੀ ਸੁਖਦਰਸ਼ਨ ਸਿੰਘ ਬੋਪਾਰਾਏ, ਨਿਰਮਲ ਪੰਡੋਰੀ, ਦਰਜਾਚਾਰ ਮੁਲਾਜ਼ਮ ਯੂਨੀਅਨ ਵਲੋਂ ਹਰਬੰਸ ਸਿੰਘ, ਸਰਪੰਚ ਸੁਰਿੰਦਰ ਸਿੰਘ ਸਿੰਘ ਨੇ ਸਿੱਧੂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਪੰਡੋਰੀ ਨੇ ਹਰ ਅÏਖੀ ਘੜੀ ਦਾ ਅਡੋਲ ਰਹਿ ਕੇ ਮੁਕਾਬਲਾ ਕੀਤਾ | ਦੁਨੀਆ ਦਾ ਕੋਈ ਦੀ ਲਾਲਚ ਉਨ੍ਹਾਂ ਨੂੰ ਸੱਚ ਦੇ ਰਸਤੇ ਤੋਂ ਰੋਕ ਨਹੀਂ ਸਕਿਆ | ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਬਲਜੀਤ ਸਿੰਘ ਸਿੱਧੂ ਵਲੋਂ ਮਹਿਕਮੇ ਦੀਆਂ ਅਣਥੱਕ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਰਾਹੀ ਲੋੜਵੰਦਾਂ ਮਦਦ ਦਾ ਬੀੜਾ ਚੁੱਕਿਆ | ਉਨ੍ਹਾਂ ਇਸ ਮੌਕੇ ਸਮੂਹ ਸੰਗਤਾਂ ਨੂੰ ਆਇਆਂ ਨੂੰ ਆਖਦਿਆਂ ਉਚੇਚਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਰਾਜਿੰਦਰ ਬਰਾੜ, ਜ਼ਿਲ੍ਹਾ ਇੰਚਾਰਜ 'ਅਜੀਤ' ਗੁਰਪ੍ਰੀਤ ਸਿੰਘ ਲਾਡੀ, ਹਰਿੰਦਰ ਨਿੱਕਾ, ਮੇਘ ਰਾਜ ਜੋਸ਼ੀ, ਹੈੱਡਮਾਸਟਰ ਕੁਲਦੀਪ ਸਿੰਘ ਕਮਲ, ਜਗਸੀਰ ਸਿੰਘ ਸੰਧੂ, ਡਾ: ਸੁਖਵਿੰਦਰ ਸਿੰਘ ਨਿਹਾਲੂਵਾਲ, ਐਡਵੋਕੇਟ ਚੇਤਨ ਸ਼ਰਮਾ, ਸੰਮਤੀ ਮੈਂਬਰ ਬਲਜਿੰਦਰ ਕੌਰ, ਗੁਰਜੀਤ ਸਿੰਘ ਧਾਲੀਵਾਲ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਕੁਲਵਿੰਦਰ ਸਿੰਘ ਮਠਾੜੂ, ਲਖਵਿੰਦਰ ਸ਼ਰਮਾ, ਬਾਬਾ ਭੁਪਿੰਦਰਪਾਲ ਸ਼ਰਮਾ, ਪ੍ਰੇਮ ਕੁਮਾਰ ਪਾਸੀ, ਗੁਰਮੀਤ ਸਿੰਘ ਬਰਨਾਲਾ, ਮਨੋਜ ਸ਼ਰਮਾ, ਵਿਨੋਦ ਕਲਸੀ, ਅਵਤਾਰ ਸਿੰਘ ਸ਼ਹਿਣਾ, ਡਾ: ਨਰਿੰਦਰ ਸਿੰਘ, ਕਲੱਬ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ | ਇਸ ਮੌਕੇ ਡੀ.ਪੀ.ਆਰ.ਓ ਦਫ਼ਤਰ ਸਮੂਹ ਸਟਾਫ਼, ਪ੍ਰੈੱਸ ਕਲੱਬਾਂ, ਰਿਸ਼ਤੇਦਾਰਾਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਬਲਜੀਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸਹਾਰਾ ਸੰਸਥਾ ਵਲੋਂ ਨੌਜਵਾਨ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਤੀਜੇ ਐਲਾਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।