ਬਠਿੰਡਾ 31 ਮਾਰਚ ( ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਪਰਸਰਾਮ ਨਗਰ ਓਵਰ ਬਿ੍ਜ ਦੇ ਹੇਠਾਂ ਵਾਸ਼ਿੰਗ ਲਾਈਨਾਂ ਵਿਚ ਇਕ ਨੌਜਵਾਨ ਬੇਹੋਸ਼ ਪਿਆ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਰਾਜਿੰਦਰ ਕੁਮਾਰ ਐਂਬੂਲੈਂਸ ਟੀਮ ਸਮੇਤ ਪਹੁੰਚੇ | ਗੰਭੀਰ ਹਾਲਤ ਵਿਚ ਪਏ ਨੌਜਵਾਨ ਨੂੰ ਚੁੱਕਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਵਲੋਂ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ, ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਨੌਜਵਾਨ ਪੂਰੀ ਤਰ੍ਹਾਂ ਬੇਹੋਸ਼ ਹੈ, ਨੌਜਵਾਨ ਦੀ ਦੇਖਭਾਲ ਸਹਾਰਾ ਟੀਮ ਵਲੋਂ ਕੀਤੀ ਜਾ ਰਹੀ ਹੈ |