21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਨੇਪਾਲੀ ਮੂਲ ਦੀ ਵਿਦਿਆਰਥਣ ਅਨੂ ਨੇ ਪੰਜਾਬੀ ਵਿਸ਼ੇ 'ਚੋਂ 99 ਅੰਕ ਲੈ ਕੇ ਗੱਡੇ ਝੰਡੇ, ਸਾਲਾਨਾ ਨਤੀਜਿਆਂ 'ਚ ਰਹੀ ਅੱਵਲ <br/>

ਅਜੀਤ ਡੈਸਕ 01-04-2026
ਤਪਾ ਮੰਡੀ, 31 ਮਾਰਚ (ਪ੍ਰਵੀਨ ਗਰਗ)-ਪੰਜਾਬ ਵਿਚ ਜਿੱਥੇ ਪਰਵਾਸੀ ਮਜ਼ਦੂਰ ਦੇ ਬੱਚੇ ਸਿੱਖਿਆ ਦੇ ਖੇਤਰ ਵਿਚ ਵੀ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ | ਤਪਾ ਦੇ ਐੱਸ.ਐੱਨ. ਆਰੀਆ ਹਾਈ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਅਨੂ, ਜੋ ਕਿ ਇਕ ਪ੍ਰਵਾਸੀ ਨੇਪਾਲੀ ਪਰਿਵਾਰ ਨਾਲ ਸੰਬੰਧਿਤ ਹੈ, ਨੇ ਸਾਲਾਨਾ ਪ੍ਰੀਖਿਆ ਵਿਚ ਕੁੱਲ 600 ਵਿਚੋਂ 596 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਉਸ ਨੇ ਪੰਜਾਬੀ ਵਿਸ਼ੇ ਵਿਚ 99 ਅੰਕ ਹਾਸਲ ਕੀਤੇ, ਜੋ ਕਿ ਬੇਹੱਦ ਕਾਬਲੇ-ਤਾਰੀਫ਼ ਹੈ, ਕਿਉਂਕਿ ਪੰਜਾਬੀ ਉਸ ਦੀ ਮਾਂ ਬੋਲੀ ਨਹੀਂ ਹੈ | ਅਨੂ ਦੇ ਪਿਤਾ ਨੀਮ ਬਹਾਦਰ ਸਬ-ਡਵੀਜ਼ਨਲ ਹਸਪਤਾਲ ਤਪਾ ਵਿਚ ਕੰਟੀਨ ਚਲਾਉਂਦੇ ਹਨ | ਸਕੂਲ ਦੀ ਮੁੱਖ ਅਧਿਆਪਕਾ ਅਲਕਾ ਕੌਸ਼ਲ ਅਤੇ ਸਟਾਫ਼ ਵਲੋਂ ਅਨੂ ਦੀ ਇਸ ਕਾਮਯਾਬੀ 'ਤੇ ਉਸ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ 'ਚਾਰ ਸਾਲ ਭਗਵੰਤ ਮਾਨ ਦੇ ਨਾਲ' ਤਹਿਤ ਵਿਧਾਇਕ ਉੱਗੋਕੇ ਵਲੋਂ ਇਲਾਕਾ ਵਾਸੀਆਂ ਨਾਲ ਸੰਵਾਦ <br/> ਅਗਲੀ ਖ਼ਬਰ ਰਾਏਸਰ ਫੋਟੋਗ੍ਰਾਫੀ ਐਸੋਸੀਏਸ਼ਨ ਇਕਾਈ ਦੀ ਚੋਣ ਹੋਈ-ਭਗਵੰਤ ਸਿੰਘ ਭੋਤਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।