ਬਰਨਾਲਾ, 31 ਮਾਰਚ (ਅਸ਼ੋਕ ਭਾਰਤੀ)-ਪ੍ਰਵਾਜ਼ ਥੀਏਟਰ ਬਰਨਾਲਾ ਵਲੋਂ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਟੰਡਨ ਸਕੂਲ ਬਰਨਾਲਾ ਦੇ ਓਪਨ ਏਅਰ ਥੀਏਟਰ ਵਿਖੇ ਦਿਲਪ੍ਰੀਤ ਚੌਹਾਨ ਦੀ ਨਿਰਦੇਸ਼ਨਾ ਹੇਠ ਪਾਲੀ ਭੁਪਿੰਦਰ ਸਿੰਘ ਦੇ ਲਿਖੇ ਨਾਟਕ 'ਉਸ ਨੂੰ ਕਹੀਂ' ਦਾ ਸਫਲ ਮੰਚਨ ਕੀਤਾ ਗਿਆ | ਇਹ ਨਾਟਕ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦੇ ਭਾਰਤ ਖ਼ਾਸ ਕਰ ਕੇ ਪੰਜਾਬ ਦੇ ਸੰਦਰਭ ਵਿਚ ਮਨੁੱਖੀ ਮਾਨਸਿਕਤਾ ਦੀਆਂ ਵੱਖ-ਵੱਖ ਪਰਤਾਂ ਨੂੰ ਪੇਸ਼ ਕਰਦਾ ਹੈ | ਨਾਟਕ ਵਿਚ ਮੁੱਖ ਪਾਤਰ ਦਿਲਪ੍ਰੀਤ ਚੌਹਾਨ, ਗੁਰਮੀਤ ਬਾਵਾ, ਮਨਦੀਪ ਦੇਵੀ, ਸੈਂਡੀ ਸੰਦੀਪ, ਰਣਜੀਤ ਚੌਹਾਨ, ਤਰਨਪ੍ਰੀਤ ਸਿੰਘ, ਮਨੀ ਲੋਹਟ, ਕਰਮਜੀਤ ਭੋਤਨਾ, ਹਰਕਰਨਪ੍ਰੀਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਨੇ ਆਪੋ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ | ਸੋਸ਼ਲ ਮੀਡੀਆ ਦੇ ਜਾਲ ਵਿਚ ਫਸੀ ਅਜੋਕੀ ਨੌਜਵਾਨ ਪੀੜ੍ਹੀ ਦੀ ਬਾਤ ਪਾਉਂਦਾ ਇਕ ਪਾਤਰੀ ਨਾਟਕ 'ਮੋਬਾਈਲੇਰੀਆ' ਲੇਖਕ, ਨਿਰਦੇਸ਼ਕ ਤੇ ਅਦਾਕਾਰ ਟੀ.ਐਨ.ਸ਼ਰਮਾ ਵਲੋਂ ਪੇਸ਼ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ਼ਿਵ ਸਿੰਗਲਾ, ਭੋਲਾ ਸਿੰਘ ਸੰਘੇੜਾ ਨੇ ਵਿਸ਼ਵ ਰੰਗ ਮੰਚ ਦਿਵਸ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਅਜੋਕੇ ਸਮੇਂ ਵਿਚ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਨਾਟਕਾਂ ਦੀ ਪੇਸ਼ਕਾਰੀ ਦੌਰਾਨ ਕਰਨ ਜ਼ਾਫਰ, ਪਰੀਨਿਤਾ ਹੁਸਨ ਧਾਲੀਵਾਲ ਅਤੇ ਅਰਮਾਨ ਭੋਤਨਾ ਗੀਤ ਗਾਇਨ ਵੀ ਕੀਤਾ | ਇਸ ਮੌਕੇ ਗੌਰਵ ਸ਼ਰਮਾ, ਡਾ: ਲਖਵੀਰ ਸਿੰਘ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਨਰਾਇਣ ਦੱਤ, ਡਾ: ਹਰਿਭਗਵਾਨ, ਵਿਜੇ ਕੁਮਾਰ, ਸੁਰਜੀਤ ਸੰਧੂ, ਪਰਮਜੀਤ ਸ਼ੀਤਲ, ਡਾ: ਭੁਪਿੰਦਰ ਸਿੰਘ ਬੇਦੀ, ਰਾਮ ਸਰੂਪ ਸ਼ਰਮਾ, ਸੁਖਜਿੰਦਰ ਗਿੱਲ, ਜਿੰਮੀ ਮਿੱਤਲ, ਜਸਵਿੰਦਰ ਖੁੱਡੀ, ਸ਼ੰਮੀ ਸਿੰਗਲਾ, ਇਕਬਾਲ ਸਿੰਘ ਭੋਤਨਾ, ਕੇਸਰ ਕਸਤੂਰੀ, ਵਿੰਦਰ ਠੀਕਰੀਵਾਲ, ਕੁਲਵਿੰਦਰ ਕੌਸ਼ਲ, ਰੇਸ਼ਮ ਚੌਹਾਨ, ਰੁਪਿੰਦਰਜੀਤ ਕੌਰ, ਅਮਨ ਜੱਖਲਾਂ, ਲੱਕੀ ਚੌਹਾਨ, ਸ਼ਰਨਜੀਤ ਸ਼ਾਨੂੰ, ਰਾਮ ਸਰੂਪ ਸ਼ਰਮਾ, ਰਮਨਜੀਤ ਕੌਰ ਆਦਿ ਹਾਜ਼ਰ ਸਨ |