ਬਰਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸੂਰਿਆਵੰਸੀ ਖੱਤਰੀ ਸਭਾ ਬਰਨਾਲਾ ਵਲੋਂ ਚਲਾਏ ਜਾ ਰਹੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦੇ 20ਵੇਂ ਸੈਸ਼ਨ ਦਾ ਉਦਘਾਟਨ ਗੁਰਦੁਆਰਾ ਗੁਰੂ ਰਵਿਦਾਸ ਜੀ ਰਾਹੀ ਬਸਤੀ ਬਰਨਾਲਾ ਵਿਖੇ ਚਿੱਤਰਕੋਟ ਤੋਂ ਪਹੁੰਚੇ ਸੰਤ ਅਚਾਰੀਆ ਵੈਂਕਟੇਸ਼ ਜੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪਾਲ ਇੰਦਰ ਸਿੰਘ ਰਾਹੀ ਨੇ ਕੀਤਾ | ਸਭਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਭੰਡਾਰੀ ਨੇ ਜਿੱਥੇ ਸਭਾ ਵਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਬਾਰੇ ਚਾਨਣਾ ਪਾਇਆ ਉੱਥੇ ਦੱਸਿਆ ਕਿ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਐਂਡ ਸਿਵਲ ਸੁਸਾਇਟੀ ਵਲੋਂ ਇਸ ਸਿਲਾਈ ਸੈਂਟਰ ਦੇ ਵਧੀਆ ਸੰਚਾਲਨ ਲਈ ਯੋਗਦਾਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਮਿਤੀ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਇਹ ਸੈਸ਼ਨ ਚੱਲੇਗਾ | ਹੁਣ ਤੱਕ ਸਿਲਾਈ ਸੈਂਟਰ 'ਚ 32 ਲੜਕੀਆਂ ਦਾਖ਼ਲ ਹੋ ਚੁੱਕੀਆਂ ਹਨ ਅਤੇ ਸਿਲਾਈ ਟੀਚਰ ਹਰਜਿੰਦਰ ਕੌਰ ਕਾਤਰੋਂ ਵਲੋਂ ਲੜਕੀਆਂ ਨੂੰ ਵਧੀਆ ਢੰਗ ਨਾਲ ਸਿਲਾਈ ਦੀ ਟਰੇਨਿੰਗ ਦਿੱਤੀ ਜਾਂਦੀ ਹੈ | ਸਿਲਾਈ ਸੈਂਟਰ ਦੇ ਇੰਚਾਰਜ ਨੀਰਜ ਬਾਲਾ ਦਾਨੀਆ ਨੇ ਕਿਹਾ ਕਿ ਸਿਲਾਈ ਸੈਂਟਰ ਬਿਲਕੁਲ ਮੁਫ਼ਤ ਚਲਾਇਆ ਜਾ ਰਿਹਾ ਹੈ | ਕਿਸੇ ਲੜਕੀ ਤੋਂ ਕੋਈ ਫ਼ੀਸ ਵਗ਼ੈਰਾ ਨਹੀਂ ਲਈ ਜਾਂਦੀ | ਜਿਹੜੀਆਂ ਲੜਕੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨਗੀਆਂ ਉਨ੍ਹਾਂ ਨੂੰ ਸਿਲਾਈ ਮਸ਼ੀਨਾਂ ਭੇਟ ਕਰ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜੀਤ ਸਿੰਘ, ਸੋਮਾ ਭੰਡਾਰੀ, ਜਸਵਿੰਦਰ ਕੌਰ ਜਟਾਣਾ, ਮੋਨਿਕਾ ਗਰਗ, ਅਸ਼ਵਨੀ ਕੁਮਾਰ ਸ਼ਰਮਾ, ਪੀ.ਡੀ. ਸ਼ਰਮਾ, ਕੇਵਲ ਕਿ੍ਸ਼ਨ ਗਰਗ, ਦੀਪ ਚੰਦ ਬਾਂਸਲ, ਮਹਿੰਦਰ ਪਾਲ ਗਰਗ, ਮੋਨਿਕਾ ਗਰਗ, ਹਰਮਨਜੀਤ ਸਿੰਘ ਰੁਪਾਲ, ਰਾਕੇਸ਼ ਗਰਗ, ਰਾਕੇਸ਼ ਜਿੰਦਲ, ਜਗਸੀਰ ਸਿੰਘ ਮਾਛੀਕੇ, ਬਬੀਤਾ ਜਿੰਦਲ, ਸਿਲਾਈ ਸੈਂਟਰ ਦੀ ਟੀਚਰ ਹਰਜਿੰਦਰ ਕੌਰ ਕਾਤਰੋਂ, ਰੂਪ ਸਿੰਘ ਭੰਡਾਰੀ ਆਦਿ ਹਾਜ਼ਰ ਸਨ |