18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮੱੁਖ ਮੰਤਰੀ ਦੇ ਓ.ਐਸ.ਡੀ. ਰਾਜਵੀਰ ਸਿੰਘ ਨੇ ਬਲਾਕ ਸ਼ਹਿਣਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਕਲਾਸਾਂ ਵਿਚ ਦਿੱਤਾ ਸਾਮਾਨ <br/>

ਅਜੀਤ ਡੈਸਕ 22-01-2026
ਸ਼ਹਿਣਾ, 21 ਜਨਵਰੀ (ਸੁਰੇਸ਼ ਗੋਗੀ)-ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ ਰਾਜਵੀਰ ਸਿੰਘ ਨੇ ਬਲਾਕ ਸ਼ਹਿਣਾ ਦੇ ਤਿੰਨ ਪਿੰਡਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਕਲਾਸਾਂ ਲਈ ਵੱਖ-ਵੱਖ ਤਰ੍ਹਾਂ ਦਾ ਸਮਾਨ ਦਿੱਤਾ | ਉਨ੍ਹਾਂ ਪਿੰਡ ਉਗੋਕੇ ਦੇ ਪ੍ਰਾਇਮਰੀ ਸਕੂਲ ਵਿਖੇ ਲੋੜਵੰਦ ਬੱਚਿਆਂ ਦੀ ਕਲਾਸ ਵਿਚ ਸਮਾਨ ਦੀ ਵੰਡ ਕਰਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਵਿਚ ਵੀ ਦੂਜੇ ਬੱਚਿਆਂ ਦੀ ਤਰ੍ਹਾਂ ਅੱਗੇ ਵਧਣ ਦੀ ਪ੍ਰਬਲ ਇੱਛਾ ਹੁੰਦੀ ਹੈ, ਪਰ ਕੁਦਰਤ ਵਲੋਂ ਇਨ੍ਹਾਂ ਦੇ ਸਰੀਰ ਵਿਚ ਕੋਈ ਨਾ ਕੋਈ ਕਮੀ ਭਾਵੇਂ ਰੱਖੀ ਜਾਂਦੀ ਹੈ, ਪਰ ਮਾਨਸਿਕ ਤੌਰ 'ਤੇ ਇਹ ਬੱਚੇ ਦੂਜੇ ਬੱਚਿਆਂ ਨਾਲੋਂ ਪੜ੍ਹਾਈ ਤੇ ਖੇਡਾਂ ਵਿਚ ਕਿਤੇ ਚੇਤਨ ਹੁੰਦੇ ਹਨ | ਉਨ੍ਹਾਂ ਕਿਹਾ ਕਿ ਬੱਚੇ ਡਰਾਇੰਗ, ਸੰਗੀਤ ਅਤੇ ਖੇਡਾਂ ਵਿਚ ਕਿਤੇ ਅੱਗੇ ਜਾ ਰਹੇ ਹਨ | ਸਿਰਫ਼ ਇਨ੍ਹਾਂ ਨੂੰ ਹੌਸਲਾ ਦੇਣ ਦੀ ਲੋੜ ਹੁੰਦੀ ਹੈ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜੱਦੀ ਪਿੰਡ ਉਗੋਕੇ ਵਿਖੇ ਲੰਬੇ ਸਮੇਂ ਤੋਂ ਵਿਸ਼ੇਸ਼ ਲੋੜਵੰਦ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਆ ਰਹੀਆਂ ਹਨ ਅਤੇ ਉਹ ਸਮੇਂ-ਸਮੇਂ 'ਤੇ ਇਨ੍ਹਾਂ ਵਿਦਿਆਰਥੀ ਦੀ ਮਦਦ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਸਾਂ ਵਿਚ ਪੜਿ੍ਹਆ ਇਕ ਵਿਦਿਆਰਥੀ ਐਮ.ਏ ਬੀ.ਐਡ ਅਤੇ ਟੈਟ ਵੀ ਪਾਸ ਕਰ ਚੱੁਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕਰਨਾਟਕਾ ਵਿਚ ਹੋਣ ਵਾਲੀਆਂ ਖੇਡਾਂ ਵਿਚ ਵੀ ਭਾਗ ਲੈਣ ਜਾ ਰਿਹਾ ਹੈ | ਜੋ ਸਾਡੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਹਰਿੰਦਰ ਸਿੰਘ ਬਰਾੜ ਬੀ.ਪੀ.ਈ.ਓ ਸ਼ਹਿਣਾ, ਕੈਪਟਨ ਰਘੁਵੀਰ ਸਿੰਘ ਸਮਾਜ ਸੇਵੀ, ਸਰਪੰਚ ਰਾਮ ਸਿੰਘ ਦਿਉਲ, ਲਵਦੀਪ ਸਿੰਘ ਭਗਤਪੁਰਾ, ਨਛੱਤਰ ਸਿੰਘ, ਸੁਖਚੈਨ ਸਿੰਘ ਫ਼ੌਜੀ, ਰਾਕੇਸ਼ ਕੁਮਾਰ ਪਿ੍ੰਸੀਪਲ, ਦਵਿੰਦਰ ਕੌਰ, ਲਖਵਿੰਦਰ ਕੌਰ ਹੈਡ ਟੀਚਰ ਵੀ ਹਾਜ਼ਰ ਸਨ | ਓ.ਐਸ.ਡੀ ਰਾਜਵੀਰ ਸਿੰਘ ਨੇ ਵਿਸ਼ੇਸ਼ ਲੋੜਵੰਦ ਬੱਚਿਆਂ ਦੀਆਂ ਸ਼ਹਿਣਾ, ਢਿੱਲਵਾਂ ਅਤੇ ਉਗੋਕੇ ਵਿਖੇ ਚੱਲਦੀਆਂ ਕਲਾਸਾਂ ਲਈ ਕੰਬਲ, ਸਟੇਸ਼ਨਰੀ, ਜੁਰਾਬਾਂ, ਗਰਮ ਬਨੈਣਾਂ, ਸਵੈਟਰ ਕੋਟੀਆਂ, ਕਾਪੀਆਂ, ਲੰਚ ਬੌਕਸ ਵਗ਼ੈਰਾ ਸਮਾਨ ਭੇਟ ਕੀਤਾ ਅਤੇ ਅਧਿਆਪਕਾਂ ਵਲੋਂ ਦਿੱਤੇ ਮੰਗ-ਪੱਤਰ ਅਨੁਸਾਰ ਹੋਰ ਮਦਦ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਪਿੰਡ ਚੀਮਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਭਦੌੜ ਹਲਕੇ ਦੇ 25 ਪਿੰਡਾਂ ਵਿਚ ਨਵੇਂ ਪੰਚਾਇਤ ਘਰ ਬਣਾਏ ਜਾ ਰਹੇ ਹਨ-ਲਾਭ ਸਿੰਘ ਉੱਗੋਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।