02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗਊਸ਼ਾਲਾ ਕਮੇਟੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਖੜ੍ਹਾ ਨਿਕਾਸੀ ਪਾਣੀ ਹਾਦਸਿਆਂ ਨੂੰ ਦੇ ਰਿਹਾ ਸੱਦਾ <br/>

ਸੜਕ ਕਿਨਾਰੇ ਖੜ੍ਹਾ ਸੜ੍ਹਾਂਦ ਮਾਰਦਾ ਪਾਣੀ ਤ੍ਰਾਸਦੀ ਬਿਆਨ ਕਰਦਾ ਹੋਇਆ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 01-01-2026
ਧਨੌਲਾ, 31 ਦਸੰਬਰ (ਜਤਿੰਦਰ ਸਿੰਘ ਧਨੌਲਾ)-ਗਊਸ਼ਾਲਾ ਭਵਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਦੇ ਮੇਨ ਗੇਟ ਸੜਕ ਦੇ ਨਾਲ ਤਕਰੀਬਨ 6 ਮਹੀਨਿਆਂ ਤੋਂ ਅੱਧੇ ਕਿੱਲੋਮੀਟਰ ਦੀ ਬਾਹੀ 'ਤੇ ਖੜ੍ਹਾ ਨਿਕਾਸੀ ਪਾਣੀ ਕਿਸੇ ਵੀ ਸਮੇਂ ਗੰਭੀਰ ਹਾਦਸੇ ਦਾ ਸਬੱਬ ਬਣ ਸਕਦਾ ਹੈ | ਅਨੇਕਾਂ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਇਸ ਮਸਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ | ਗਾਹੇ ਬਗਾਹੇ ਜੇ ਇੱਥੇ ਕੋਈ ਗੰਭੀਰ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀਤੇ ਗਏ ਪ੍ਰਬੰਧ ਅਤੇ ਕੀਤਾ ਗਿਆ ਅਫ਼ਸੋਸ ਪ੍ਰਗਟ ਮਗਰ ਮੱਛ ਦੇ ਅਥਰੂ ਕੇਰਨ ਤੱਕ ਸੀਮਤ ਹੋ ਕੇ ਰਹਿ ਜਾਵੇਗਾ | ਸੜਕ ਨੇੜਿਉਂ ਲੰਘਦੇ ਦੋ ਨਿਕਾਸੀ ਨਾਲਿਆਂ ਦੀ ਸਫ਼ਾਈ ਸਬੰਧੀ ਅਨੇਕਾਂ ਵਾਰ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਇਕ ਗੱਲ ਕਹਿ ਕੇ ਹੀ ਕਿਨਾਰਾ ਕਰ ਲਿਆ ਜਾਂਦਾ ਹੈ ਕਿ ਧਨੌਲੇ ਲਈ ਬਹੁਤ ਸਾਰੇ ਪੈਸੇ ਗਰਾਂਟ ਪਵਾਈ ਜਾ ਚੁੱਕੀ ਹੈ | ਜਿਸ ਨਾਲ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ | ਜੇ ਖ਼ਰਚ ਕੀਤੀ ਜਾਣ ਵਾਲੀ ਗਰਾਂਟ ਸਬੰਧੀ ਅਮਨ ਪਸੰਦ ਲੋਕਾਂ ਨੇ ਘਪਲੇ ਜਗ ਜ਼ਾਹਰ ਕਰਨ ਦਾ ਸਾਹਸ ਕੀਤਾ ਤਾਂ ਉਹ ਵੀ ਵਿਚ ਵਿਚਾਲੇ ਦੱਬ ਦਿੱਤੇ ਗਏ | ਸੱਤਾਧਾਰੀ ਧਿਰ ਤਮਣਮਾਨੀਆ ਕਰਦੀ ਨਜ਼ਰ ਆ ਹੀ ਰਹੀ ਹੈ | ਪ੍ਰੰਤੂ ਚੋਣਾਂ ਸਮੇਂ 5-6 ਧੜੇ ਲਗਾਤਾਰ ਲੋਕ ਸੇਵਾ ਲਈ ਸਮਰਪਿਤ ਰਹਿਣ ਦੇ ਦਾਅਵੇ ਕਰਦੇ ਮੈਦਾਨ ਵਿਚ ਕੁੱਦ ਪੈਂਦੇ ਹਨ ਕਿ ਮੰਡੀ ਅੰਦਰ ਵਾਪਰ ਰਹੇ ਵਰਤਾਰੇ ਉਨ੍ਹਾਂ ਨੂੰ ਹੁਣ ਦਿਖਾਈ ਨਹੀਂ ਦਿੰਦੇ | ਘੱਟੋ ਘੱਟ ਲੋਕਾਂ ਦੇ ਹੱਕ ਵਿਚ ਇਕ ਲਹਿਰ ਉਸਾਰ ਦਿੱਤੀ ਜਾਵੇ ਤਾਂ ਕਿ ਪਾਰਦਰਸ਼ੀ ਕੰਮ ਮੰਡੀ ਵਿਚ ਮੁਕੰਮਲ ਹੋ ਸਕਣ | ਸੜਕ ਕਿਨਾਰੇ ਖੜ੍ਹਾ ਪਾਣੀ ਨਾ ਸਿਰਫ਼ ਮਹਾਂਮਾਰੀਆਂ ਫੈਲਾਉਣ ਦਾ ਸਬੱਬ ਬਣਦਾ ਹੈ ਬਲਕਿ ਇੱਥੇ ਕਿਸੇ ਸਮੇਂ ਵੀ ਵੱਡੇ ਹਾਦਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਬਾਂਸਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ, ਸਮਾਜ ਸੇਵੀ ਡਾ: ਦਿਲਸ਼ਾਦ ਅਖ਼ਤਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕਰਦਿਆਂ ਆਖਿਆ ਕਿ ਇਕ ਦਿਨ ਖ਼ੁਦ ਧਨੌਲਾ ਮੰਡੀ ਆ ਕੇ ਇੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇ ਤੇ ਪੁਖ਼ਤਾ ਪ੍ਰਬੰਧ ਮੁਹੱਈਆ ਕਰਵਾਏ ਜਾਣ |

ਪਿਛਲੀ ਖ਼ਬਰ ਗਿਆਨ ਮਨੁੱਖ ਦੇ ਅੰਦਰ ਪਰਮਾਤਮਾ ਦਾ ਪ੍ਰਤੱਖ ਅਨੁਭਵ ਹੈ-ਸ਼ਾਸਤਰੀ ਗੋਪਾਲ ਕਿ੍ਸ਼ਨ <br/> ਅਗਲੀ ਖ਼ਬਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ ਮਹਿਲ ਕਲਾਂ ਦਾ 32ਵਾਂ ਪੇਂਡੂ ਖੇਡ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।