ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਦੋ ਸਾਲ ਦੀ ਐਕਸਟੈਂਸ਼ਨ ਦੇ ਕੇ ਪ੍ਰਧਾਨ ਮੰਤਰੀ ਨੇ ਆਰਮੀ ਦੀ ਅਗਨੀਪਥ ਸਕੀਮ ਨੂੰ ਖ਼ਤਮ ਕਰਨ ਲਈ ਰੱਖਿਆ ਨੀਂਹ ਪੱਥਰ-ਕੈਪਟਨ ਸਿੱਧੂ
ਬਰਨਾਲਾ, 10 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਾਢੇ ਚਾਰ ਸਾਲਾ ਪਹਿਲਾਂ ਕੇਂਦਰ ਸਰਕਾਰ ਵਲੋਂ ਆਰਮੀ ਵਿਚ ਭਰਤੀ ਲਈ ਅਗਨੀਵੀਰ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਚਾਰ ਸਾਲ ਪਹਿਲਾਂ ਪਹਿਲੇ ਬੈਚ ਵਿਚ ਆਰਮੀ, ਨੇਵੀ ਅਤੇ ਏਅਰਫੋਰਸ ਲਈ 24400 ਅਗਨੀ ਵੀਰਾਂ ਨੂੰ ਭਰਤੀ ਕੀਤਾ ਸੀ ਜਿਹੜੇ ਕਿ ਚਾਰ ਸਾਲ ਪੂਰੇ ਹੋਣ ਉਪਰੰਤ 6100 ਅਗਨੀਵੀਰਾਂ ਨੂੰ ਅੱਗੇ 15 ਸਾਲ ਲਈ ਸਿਲੈਕਟ ਕਰ ਲਿਆ ਗਿਆ ਹੈ ਅਤੇ 18300 ਅਗਨੀਵੀਰ ਦੀ ਅੱਗੇ ਨੌਕਰੀ ਲਈ ਸਲੈਕਸ਼ਨ ਨਹੀਂ ਸੀ ਹੋਈ ਅਤੇ ਉਹ ਆਪਣੇ ਘਰਾਂ ਨੂੰ ਦਸੰਬਰ ਵਿਚ ਪਰਤਣ ਵਾਲੇ ਸਨ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਮੂੰਹ ਵਿਚ ਧੱਕਣ ਦੀ ਬਜਾਏ ਦੋ ਸਾਲ ਦੀ ਹੋਰ ਸਰਵਿਸ ਵਧਾ ਦਿੱਤੀ ਹੈ ਅਤੇ ਇਹ ਵੀ ਐਲਾਨ ਕੀਤਾ ਹੈ ਕਿ ਦੋ ਸਾਲਾਂ ਬਾਅਦ ਇਹ 18300 ਅਗਨੀਵੀਰ ਰੈਗੂਲਰ ਆਰਮੀ ਵਿਚ ਭਰਤੀ ਹੋ ਸਕਣਗੇ। ਸਾਬਕਾ ਸੈਨਿਕ ਵਿੰਗ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਸਮੂਹ ਸਾਬਕਾ ਫ਼ੌਜੀ ਵਰਗ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸਮੂਹ ਸਾਬਕਾ ਸੈਨਿਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਅਗਨੀਪਥ ਸਕੀਮ ਨੂੰ ਖ਼ਤਮ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ।
ਬਰਨਾਲਾ, 10 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਾਢੇ ਚਾਰ ਸਾਲਾ ਪਹਿਲਾਂ ਕੇਂਦਰ ਸਰਕਾਰ ਵਲੋਂ ਆਰਮੀ ਵਿਚ ਭਰਤੀ ਲਈ ਅਗਨੀਵੀਰ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਚਾਰ ਸਾਲ ਪਹਿਲਾਂ ਪਹਿਲੇ ਬੈਚ ਵਿਚ ਆਰਮੀ, ਨੇਵੀ ਅਤੇ ਏਅਰਫੋਰਸ ਲਈ 24400 ਅਗਨੀ ਵੀਰਾਂ ਨੂੰ ਭਰਤੀ ਕੀਤਾ ਸੀ ਜਿਹੜੇ ਕਿ ਚਾਰ ਸਾਲ ਪੂਰੇ ਹੋਣ ਉਪਰੰਤ 6100 ਅਗਨੀਵੀਰਾਂ ਨੂੰ ਅੱਗੇ 15 ਸਾਲ ਲਈ ਸਿਲੈਕਟ ਕਰ ਲਿਆ ਗਿਆ ਹੈ ਅਤੇ 18300 ਅਗਨੀਵੀਰ ਦੀ ਅੱਗੇ ਨੌਕਰੀ ਲਈ ਸਲੈਕਸ਼ਨ ਨਹੀਂ ਸੀ ਹੋਈ ਅਤੇ ਉਹ ਆਪਣੇ ਘਰਾਂ ਨੂੰ ਦਸੰਬਰ ਵਿਚ ਪਰਤਣ ਵਾਲੇ ਸਨ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਮੂੰਹ ਵਿਚ ਧੱਕਣ ਦੀ ਬਜਾਏ ਦੋ ਸਾਲ ਦੀ ਹੋਰ ਸਰਵਿਸ ਵਧਾ ਦਿੱਤੀ ਹੈ ਅਤੇ ਇਹ ਵੀ ਐਲਾਨ ਕੀਤਾ ਹੈ ਕਿ ਦੋ ਸਾਲਾਂ ਬਾਅਦ ਇਹ 18300 ਅਗਨੀਵੀਰ ਰੈਗੂਲਰ ਆਰਮੀ ਵਿਚ ਭਰਤੀ ਹੋ ਸਕਣਗੇ। ਸਾਬਕਾ ਸੈਨਿਕ ਵਿੰਗ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਸਮੂਹ ਸਾਬਕਾ ਫ਼ੌਜੀ ਵਰਗ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸਮੂਹ ਸਾਬਕਾ ਸੈਨਿਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਅਗਨੀਪਥ ਸਕੀਮ ਨੂੰ ਖ਼ਤਮ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ। ਇਸ ਮੌਕੇ ਕੈਪਟਨ ਬਿੱਕਰ ਸਿੰਘ, ਕੈਪਟਨ ਬਿਕਰਮ ਸਿੰਘ, ਕੈਪਟਨ ਹਰਜਿੰਦਰ ਸਿੰਘ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਮੇਜਰ ਰਾਜ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਸੁਦਾਗਰ ਸਿੰਘ, ਵਾਰੰਟ ਅਫ਼ਸਰ ਜਗਦੀਪ ਸਿੰਘ, ਸੂਬੇਦਾਰ ਨੈਬ ਸਿੰਘ, ਸੂਬੇਦਾਰ ਸ਼ੇਰ ਸਿੰਘ ਆਦਿ ਸਾਬਕਾ ਫ਼ੌਜੀ ਵੀ ਹਾਜ਼ਰ ਸਨ ।