02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ ਮਹਿਲ ਕਲਾਂ ਦਾ 32ਵਾਂ ਪੇਂਡੂ ਖੇਡ ਮੇਲਾ <br/>

ਜੇਤੂ ਟੀਮਾਂ ਨੰੂ ਇਨਾਮਾਂ ਦੀ ਵੰਡ ਕਰਦੇ ਹੋਏ ਕਬੱਡੀ ਪ੍ਰਬੰਧਕ ਤੇ ਹੋਰ | ਤਸਵੀਰ : ਤਰਸੇਮ ਸਿੰਘ ਗਹਿਲ <br/> 01-01-2026
ਮਹਿਲ ਕਲਾਂ, 31 ਦਸੰਬਰ (ਤਰਸੇਮ ਸਿੰਘ ਗਹਿਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਮਹਿਲ ਕਲਾਂ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ 32ਵਾਂ ਪੇਂਡੂ ਖੇਡ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਖੇਡ ਮੇਲੇ ਵਿਚੋਂ ਕਬੱਡੀ ਓਪਨ ਦਾ ਪਹਿਲਾ 1 ਲੱਖ ਰੁਪਏ ਤਲਵੰਡੀ ਰਾਏ ਅਤੇ ਦੂਸਰਾ ਇਨਾਮ ਬਰਨਾਲਾ ਦੀ ਟੀਮ ਵਲੋਂ ਜਿੱਤਿਆ ਗਿਆ, ਫੁੱਟਬਾਲ ਓਪਨ ਦੇ ਮੁਕਾਬਲੇ ਵਿਚੋਂ ਪਹਿਲਾ 1 ਲੱਖ ਰੁਪਏ ਨਰੋਮਾਜਰਾ ਅਤੇ ਦੂਜਾ ਇਨਾਮ ਭੂਖੜੀ ਦੀ ਟੀਮ ਵਲੋਂ ਜਿੱਤਿਆ | ਕਬੱਡੀ 70 ਕਿੱਲੋ ਵਿਚ ਜੀਦਾ ਅਤੇ ਧਮਧਾਨ ਸਾਹਿਬ, ਕਬੱਡੀ 50 ਕਿੱਲੋ ਡੋਡ ਅਤੇ ਸਿਧਵਾਂ ਕ੍ਰਮਵਾਰ ਪਹਿਲੇ ਤੇ ਦੂਸਰੇ 'ਤੇ ਰਹੇ | ਇਸ ਤੋਂ ਇਲਾਵਾ ਸ਼ਾਟ ਪੁੱਟ ਰਣ ਵਿਜੇ ਧੂਰਕੋਟ, ਏਕਮ ਮਹਿਲ ਕਲਾਂ, ਤਿ੍ਪਤਦੀਪ ਬਿਲਾਸਪੁਰ, ਲੰਬੀ ਛਾਲ ਵਿਚ ਰਮਨਯੋਤ ਮੂੰਮ, ਅੰਮਿ੍ਤ ਸਹਿਜੜਾ, ਅਰਜਨ ਗਹਿਲ ਉੱਚੀ ਛਾਲ, ਕਾਲੀ ਬੀਹਲਾ, ਪੁਰਸ਼ੋਤਮ ਕਾਲੇਕੇ, ਟਰਾਲੀ ਬੈਕ ਮੁਕਾਬਲੇ ਵਿਚੋਂ ਹਰਵਿੰਦਰ ਪੰਜਗਰਾਈਆਂ, ਜੋਤੀ ਪੰਜਗਰਾਈਆਂ, ਗੁਰਚਰਨ ਪਿੱਥੋ ਆਦਿ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ | ਬਾਲੀਵਾਲ ਵਿਚ ਬਈਏਵਾਲ ਪਹਿਲਾ ਤੇ ਮਹਿਲ ਕਲਾਂ ਦੂਸਰਾ ਇਨਾਮ ਜੇਤੂ ਰਹੇ | ਇਸ ਮੌਕੇ ਜੇਤੂ ਟੀਮਾਂ ਨੰੂ ਇਨਾਮਾਂ ਦੀ ਵੰਡ ਰਵਿੰਦਰ ਰਵੀ, ਜੀਵਨ ਕੈਨੇਡਾ, ਰਾਜੂ ਭੱਠਲ, ਪ੍ਰਧਾਨ ਗੁਰਮੀਤ ਸਿੰਘ ਸੋਢਾ, ਜਗਰੂਪ ਸਿੰਘ ਫ਼ੌਜੀ, ਜਗਦੀਪ ਸਿੰਘ, ਅਮਰੀਕਾ ਸਿੰਘ ਮੀਕਾ, ਗੁਰਦੀਪ ਕੋਚ, ਬਲਜਿੰਦਰ ਪ੍ਰਭੂ, ਸੁਖਦੀਪ ਸੀਪਾ, ਟੋਨੀ ਈਨਾ, ਚਰਨਜੀਤ ਬੱਬੂ, ਵਰਿੰਦਰ ਪੱਪੂ, ਕਾਕਾ ਉੱਪਲ, ਬਲਵੰਤ ਸਿੰਘ ਬਾਬਾ, ਮਨਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਪਾਲਾ, ਸੁੱਖਾ, ਜੋਤੀ, ਰਮਨਾ ਅਤੇ ਬਲਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਾਨੀ ਸੱਜਣਾਂ ਤੋਂ ਇਲਾਵਾ ਸਤਿਕਾਰਤ ਸ਼ਖ਼ਸੀਅਤਾਂ ਹਾਜਰ ਸਨ | ਖੇਡ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਸਰਬਜੀਤ ਸਿੰਘ, ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਆਦਿ ਵਲੋਂ ਸ਼ਮੂਲੀਅਤ ਕੀਤੀ ਗਈ |

ਪਿਛਲੀ ਖ਼ਬਰ ਗਊਸ਼ਾਲਾ ਕਮੇਟੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਖੜ੍ਹਾ ਨਿਕਾਸੀ ਪਾਣੀ ਹਾਦਸਿਆਂ ਨੂੰ ਦੇ ਰਿਹਾ ਸੱਦਾ <br... ਅਗਲੀ ਖ਼ਬਰ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਚਾਰ ਕਾਨੰੂਨਾਂ ਖ਼ਿਲਾਫ਼ ਬਲਾਕ ਸ਼ਹਿਣਾ ਦੇ ਸਾਰੇ ਪਿੰਡਾਂ 'ਚ ਕਰਾਂਗੇ ਪ੍ਰਚਾਰ-ਆਗੂ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।