02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕੇਂਦਰ ਸਰਕਾਰ ਦੇ ਲੋਕ ਵਿਰੋਧੀ ਚਾਰ ਕਾਨੰੂਨਾਂ ਖ਼ਿਲਾਫ਼ ਬਲਾਕ ਸ਼ਹਿਣਾ ਦੇ ਸਾਰੇ ਪਿੰਡਾਂ 'ਚ ਕਰਾਂਗੇ ਪ੍ਰਚਾਰ-ਆਗੂ <br/>

ਅਜੀਤ ਡੈਸਕ 01-01-2026
ਸ਼ਹਿਣਾ, 31 ਦਸੰਬਰ (ਸੁਰੇਸ਼ ਗੋਗੀ)-ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਜਥੇਬੰਦੀਆਂ, ਪਾਵਰਕਾਮ ਮੁਲਾਜ਼ਮ, ਪੈਨਸ਼ਨਰਜ਼, ਵਿਦਿਆਰਥੀਆ ਜਥੇਬੰਦੀਆਂ, ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ, ਸੀਡ ਬਿੱਲ, ਨਰੇਗਾ ਕਾਨੰੂਨ, ਚਾਰ ਲੇਬਰ ਕੋਡ ਕਾਨੰੂਨ ਦੇ ਖ਼ਿਲਾਫ਼ ਬਲਾਕ ਸ਼ਹਿਣਾ ਦੇ ਸਾਰੇ ਪਿੰਡਾਂ ਵਿਚ ਢੋਲ ਮੁਜ਼ਾਹਰੇ, ਰੈਲੀਆਂ, ਝੰਡਾ ਮਾਰਚ ਅਤੇ 16 ਜਨਵਰੀ ਦੇ ਜ਼ਿਲ੍ਹਾ ਹੈਡ ਕੁਆਰਟਰਾਂ 'ਤੇ ਦਿੱਤੇ ਜਾਣ ਵਾਲੇ ਧਰਨੇ-ਪ੍ਰਦਰਸ਼ਨ ਲਈ ਵੱਧ ਵੱਧ ਇਕੱਠ ਕਰਨ ਲਈ ਸੱਦਾ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਬਲਾਕ ਸਕੱਤਰ ਜਰਨਲ ਰੁਪਿੰਦਰ ਸਿੰਘ ਭਿੰਦਾ, ਬਲਾਕ ਖ਼ਜ਼ਾਨਚੀ ਕੁਲਵੰਤ ਸਿੰਘ ਚੂੰਘਾ, ਸ਼ਹਿਣਾ ਇਕਾਈ ਪ੍ਰਧਾਨ ਗੁਰਜੰਟ ਸਿੰਘ ਬਦਰੇਵਾਲਾ, ਸ਼ਹਿਣਾ ਕਾਦੀਆਂ ਆਗੂ ਸਤਿਨਾਮ ਸਿੰਘ ਸੱਤੀ, ਪ੍ਰਭਜੋਤ ਸਿੰਘ ਸਿੱਧੂ, ਰਣਜੀਤ ਸਿੰਘ ਸਿੱਧੂ (ਕਾਲਾ) ਇਕਾਈ ਪ੍ਰਧਾਨ ਭੋਤਨਾ ਨੇ ਕੀਤਾ ਤੇ ਕਿਹਾ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਐਸ.ਕੇ.ਐਮ.ਦੀ ਬਲਾਕ ਮੀਟਿੰਗ ਵਿਚ ਬਲਾਕ ਦੇ ਪਿੰਡਾ ਵਿਚ ਜਾਣ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ | ਜਿਨ੍ਹਾਂ ਵਿਚ ਹਰੇਕ ਜਥੇਬੰਦੀ ਦਾ ਇਕ-ਇਕ ਬੁਲਾਰਾ ਲੈ ਕੇ ਟੀਮ ਬਣਾਈ ਗਈ ਹੈ | ਜੋ ਸਾਰੇ ਪਿੰਡਾਂ ਵਿਚ ਜਾ ਕੇ ਪ੍ਰਚਾਰ ਕਰਨਗੇ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਮਿਲੀ ਹੋਈ ਹੈ, ਸਾਰੇ ਬਦਲ ਰਹੇ ਕਾਨੰੂਨਾਂ 'ਤੇ ਪੰਜਾਬ ਸਰਕਾਰ ਦੀ ਸਹਿਮਤੀ ਹੈ ਅਤੇ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਬੁਲਾ ਕੇ ਡਰਾਮਾ ਕਰ ਰਹੀ ਜਿਸ ਨੂੰ ਸਾਰੇ ਪੰਜਾਬੀ ਸਮਝ ਚੁੱਕੇ ਹਨ | ਇਸ ਮੌਕੇ ਪ੍ਰਭਜੋਤ ਸਿੰਘ ਸਿੱਧੂ, ਸਤਿਨਾਮ ਸਿੰਘ ਸੱਤੀ, ਰਾਜਾ ਸਿੰਘ ਮੌੜ, ਹਰਜੀਤ ਸਿੰਘ ਖਹਿਰਾ, ਜੰਗ ਸਿੰਘ ਸੇਖੋ, ਧੰਨਾ ਸਿੰਘ ਚੂੰਘਾ, ਨਿਰਮਲ ਸਿੰਘ ਚੂੰਘਾ, ਦਰਸ਼ਨ ਸਿੰਘ ਸਿੱਧੂ, ਸਵਰਨਜੀਤ ਸਿੰਘ ਸਾਬਕਾ ਪੰਚ, ਭੋਲਾ ਸਿੰਘ ਧਿੰਗੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ ਮਹਿਲ ਕਲਾਂ ਦਾ 32ਵਾਂ ਪੇਂਡੂ ਖੇਡ ਮੇਲਾ <br/> ਅਗਲੀ ਖ਼ਬਰ ਪਿੰਡ ਪੰਡੋਰੀ ਵਿਖੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।