ਧਾਰਮਿਕ ਸੰਸਥਾ ਅਤੇ ਜਾਤੀ ਆਧਾਰਿਤ ਨਫ਼ਰਤੀ ਬਿਆਨ ਦੇਣ ਵਾਲੇ ਵਿਧਾਇਕ ਨੂੰ ਪਾਰਟੀ ਬਾਹਰਲਾ ਰਾਸਤਾ ਵਿਖਾਵੇ- ਰਮਨ ਚਾਂਦੀ
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਬੁਲਾਰੇ ਰਮਨ ਚਾਂਦੀ ਨੇ ਇੱਕ ਲਿਖਤੀ ਬਿਆਨ ਦਿੰਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਸਮੇਂ ਸਿਰ ਲਿਆ ਸਹੀ ਫੈਸਲਾ ਹੈ। ਇਸ ਨਾਲ ਪੂਰੀ ਦੁਨੀਆ ਵਿੱਚ ਸੁਨੇਹਾ ਜਾਵੇਗਾ ਕਿ ਹਲਕਾ ਵਿਧਾਇਕ ਨੇ ਘਟੀਆ ਸਿਆਸਤ ਵਰਤ ਕਿ ਇਹ ਬਿਆਨ ਦਿਤਾ ਸੀ।
ਅਜੀਤ ਡੈਸਕ
19-10-2026