ਹਨੂੰਮਾਨ ਜੀ ਦੇ ਲੰਕਾ ਪਹੁੰਚਣ ਅਤੇ ਅਸ਼ੋਕ ਵਾਟਿਕਾ ਉਜਾੜਨ ਦਾ ਦ੍ਰਿਸ਼ ਕੀਤਾ ਪੇਸ਼
ਮਾਛੀਵਾੜਾ ਸਾਹਿਬ, 18 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ੍ਰੀ ਰਾਮਲੀਲਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਮੰਚਨ ਦੌਰਾਨ ਬੀਤੀ ਰਾਤ ਭਗਵਾਨ ਸ੍ਰੀ ਹਨੂਮਾਨ ਜੀ ਦੇ ਲੰਕਾ ਪਹੁੰਚਣ ਅਤੇ ਅਸ਼ੋਕ ਵਾਟਿਕਾ ਉਜਾੜਨ ਦਾ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ ਹੋਏ ਸਨ ਅਤੇ ਰਾਮ ਲੀਲਾ ਦਾ ਮੰਚਨ ਦੇਖ ਕੇ ਸੰਗਤਾਂ ਭਗਤੀ-ਭਾਵ ਵਿਚ ਲੀਨ ਨਜ਼ਰ ਆਈਆਂ।
ਅਸ਼ੋਕ ਵਾਟਿਕਾ ਉਜਾੜਨ ਦੇ ਦ੍ਰਿਸ਼ ਦਾ ਮੰਚਨ ਕਰਦੇ ਹੋਏ ਭਗਵਾਨ ਸ੍ਰੀ ਹਨੂੰਮਾਨ ਤਸਵੀਰ : ਰਾਜਦੀਪ ਸਿੰਘ
19-10-2026