ਨਗਰ ਕੌਂਸਲ ਸ਼ਿਕਾਇਤ ਮਿਲਣ ’ਤੇ 12 ਕੁੱਤਿਆਂ ਨੂੰ ਕਾਬੂ ਕਰ ਖੰਨਾ ਭੇਜਿਆ
ਮਾਛੀਵਾੜਾ ਸਾਹਿਬ, 27 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਵਲੋਂ ਮਚਾਇਆ ਜਾ ਰਿਹਾ ਆਤੰਕ ਦੇ ਮਾਮਲੇ ਦੀਆਂ ਸ਼ਿਕਾਇਤਾਂ ਨਗਰ ਕੌਂਸਲ ਕੋਲ ਪੁੱਜੀਆਂ ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਸਥਾਪਿਤ ਕੀਤੀ ਗਈ ‘ਸ੍ਰੀ ਗੁਰੂ ਰਵਿਦਾਸ ਜੀ’ ਸਿੰਗਲ ਵਿੰਡੋ ‘ਤੇ ਸ਼ਿਕਾਇਤ ਆਈ ਕਿ ਸ਼ਹਿਰ ਵਿਚ ਕੁੱਝ ਥਾਵਾਂ ‘ਤੇ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਜਿਨ੍ਹਾਂ ਵਲੋਂ ਕੱਟਿਆ ਵੀ ਜਾ ਰਿਹਾ ਹੈ।
ਕੁੱਤਿਆਂ ਨੂੰ ਫੜ ਕੇ ਲਿਜਾਂਦੀ ਹੋਈ ਨਗਰ ਕੌਂਸਲ ਦੀ ਟੀਮ। ਤਸਵੀਰ : ਰਾਜਦੀਪ ਅਲਬੇਲਾ
28-08-2026