28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੈਕਰਡ ਹਾਰਟ ਸਕੂਲ ਦੇ ਸਮਰਜੋਤ ਨੇ ਕੁਸ਼ਤੀ ’ਚ ਜਿੱਤਿਆ ਸੋਨ ਤਗਮਾ

ਮਾਛੀਵਾੜਾ ਸਾਹਿਬ, 27 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਰੋਡ ‘ਤੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ‘ਚ 8ਵੀਂ ਕਲਾਸ ‘ਰੋਜ਼’ ਦੇ ਵਿਦਿਆਰਥੀ ਸਮਰਜੋਤ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਪੀ. ਐੱਸ.

ਸੋਨ ਤਗਮਾ ਜੇਤੂ ਸਮਰਜੋਤ ਸਿੰਘ ਸਕੂਲ ਪ੍ਰਿੰਸੀਪਲ ਸਿਸਟਰ ਐਂਸੀ ਜੋਸ਼। ਤਸਵੀਰ : ਰਾਜਦੀਪ ਅਲਬੇਲਾ 28-08-2026
ਮਾਛੀਵਾੜਾ ਸਾਹਿਬ, 27 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਰੋਡ ‘ਤੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ‘ਚ 8ਵੀਂ ਕਲਾਸ ‘ਰੋਜ਼’ ਦੇ ਵਿਦਿਆਰਥੀ ਸਮਰਜੋਤ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਪੀ. ਐੱਸ. ਈ. ਬੀ. ਦੀ ਜ਼ਿਲ੍ਹਾ ਪੱਧਰੀ ਕੁਸ਼ਤੀ ਚੈਂਪੀਅਨਸ਼ਿਪ (14 ਸਾਲ ਵਰਗ ਤੋਂ ਘੱਟ) ‘ਚ ਸੋਨ ਤਗਮਾ ਹਾਸਲ ਕੀਤਾ। ਇਹ ਕੁਸ਼ਤੀ ਚੈਂਪੀਅਨਸ਼ਿਪ ਸੈਕਰਡ ਹਾਰਟ ਸੋਲਜ਼ ਕਾਨਵੈਂਟ ਸਕੂਲ, ਧਾਂਦਰਾ ਲੁਧਿਆਣਾ ਵਿਖੇ ਕਰਵਾਈ ਗਈ। ਸਮਰਜੋਤ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ਨਾਲ ਸਕੂਲ ਦਾ ਨਾਮ ਰੌਸ਼ਨ ਹੋਇਆ। ਸਕੂਲ ਪ੍ਰਿੰਸੀਪਲ ਸਿਸਟਰ ਐਂਸੀ ਜੋਸ ਨੇ ਸਮਰਜੋਤ ਸਿੰਘ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਉਸ ਦੀ ਇਸ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਨਗਰ ਕੌਂਸਲ ਸ਼ਿਕਾਇਤ ਮਿਲਣ ’ਤੇ 12 ਕੁੱਤਿਆਂ ਨੂੰ ਕਾਬੂ ਕਰ ਖੰਨਾ ਭੇਜਿਆ ਅਗਲੀ ਖ਼ਬਰ ਸ਼ਕਤੀ ਸਕੂਲ ਸਾਹਨੇਵਾਲ ਵਿਖੇ ਰੱਖੜੀ ਦੇ ਤਿਉਹਾਰ ਦੇ ਸਬੰਧ ’ਚ ਸਕੂਲ ’ਚ ਕਰਵਾਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।