‘ਸੀਡ ਬਾਲਜ਼” ਮੁਹਿੰਮ ਤਹਿਤ ਕੋਟਾਂ ਕਾਲਜ ਵਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ
ਬੀਜਾ, 26 ਅਗਸਤ (ਕਸ਼ਮੀਰਾ ਸਿੰਘ ਬਗਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ, ਲੁਧਿਆਣਾ ਦੇ ਸਾਇੰਸ, ਕਾਮਰਸ ਅਤੇ ਗਣਿਤ ਵਿਭਾਗਾਂ ਵਲੋਂ “ਕੌਮੀ ਏ ਡਿਊ ਟਰੱਸਟ ਆਫ ਇੰਡੀਆ, ਭਾਰਤ ਸਰਕਾਰ” ਦੇ ਸਹਿਯੋਗ ਨਾਲ “ਹਰੇ- ਭਰੇ ਅਤੇ ਟਿਕਾਊ ਕੈਂਪਸਾਂ ਲਈ ਸੀਡ ਬਾਲਜ਼” ਮੁਹਿੰਮ ਤਹਿਤ ਵਾਤਾਵਰਨ ਸੰਭਾਲ ਅਤੇ ਜਾਗਰੂਕਤਾ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੇਸੀ ਪੌਦਿ ਆਂ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਟਾਹਲੀ (ਸ਼ੀਸ਼ਮ), ਬੇਲ, ਨਿੰਬੂ ਜਾਤੀ ਅਤੇ ਅਰਜੁਨ ਆਦਿ ਦੇ ਬੀਜ ਇਕੱਠੇ ਕੀਤੇ।
ਬੀਜਾ, 26 ਅਗਸਤ (ਕਸ਼ਮੀਰਾ ਸਿੰਘ ਬਗਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ, ਲੁਧਿਆਣਾ ਦੇ ਸਾਇੰਸ, ਕਾਮਰਸ ਅਤੇ ਗਣਿਤ ਵਿਭਾਗਾਂ ਵਲੋਂ “ਕੌਮੀ ਏ ਡਿਊ ਟਰੱਸਟ ਆਫ ਇੰਡੀਆ, ਭਾਰਤ ਸਰਕਾਰ” ਦੇ ਸਹਿਯੋਗ ਨਾਲ “ਹਰੇ- ਭਰੇ ਅਤੇ ਟਿਕਾਊ ਕੈਂਪਸਾਂ ਲਈ ਸੀਡ ਬਾਲਜ਼” ਮੁਹਿੰਮ ਤਹਿਤ ਵਾਤਾਵਰਨ ਸੰਭਾਲ ਅਤੇ ਜਾਗਰੂਕਤਾ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੇਸੀ ਪੌਦਿ ਆਂ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਟਾਹਲੀ (ਸ਼ੀਸ਼ਮ), ਬੇਲ, ਨਿੰਬੂ ਜਾਤੀ ਅਤੇ ਅਰਜੁਨ ਆਦਿ ਦੇ ਬੀਜ ਇਕੱਠੇ ਕੀਤੇ। ਇਸ ਉਪਰੰਤ ਮਿੱਟੀ, ਵਰਮੀਕੰਪੋਸਟ ਅਤੇ ਕੋਕੋਪੀਟ ਦੀ ਵਰਤੋਂ ਕਰਕੇ ਵਾਤਾਵਰਨ-ਪੱਖੀ ਸੀਡ ਬਾਲਜ਼ ਤਿਆਰ ਕੀਤੇ ਗਏ। ਇਨ੍ਹਾਂ ਸੀਡ ਬਾਲਜ਼ ਨੂੰ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਢੁਕਵੇਂ ਸਥਾਨਾਂ ’ਤੇ ਬੀਜਣ ਅਤੇ ਦੇਸੀ ਪੌਦਿਆਂ ਦੇ ਪ੍ਰਸਾਰ ਲਈ ਵੰਡਿਆ ਗਿਆ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਢੰਗ ਨਾਲ ਪੌਦਿਆਂ ਦੀ ਸੰਭਾਲ ਅਤੇ ਜੈਵ-ਵਿਭਿੰਨਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਰੈਲੀ ਵਿੱਚ ਵਿਦਿਆਰਥੀਆਂ ਵਲੋਂ ਜਲਵਾਯੂ ਪਰਿਵਰਤਨ, ਵਾਤਾਵਰਨ ਪ੍ਰਦੂਸ਼ਣ, ਜੈਵ-ਵਿਭਿੰਨਤਾ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਨਾਲ ਸਬੰਧਤ ਜਾਗਰੂਕਤਾ ਪੋਸਟਰ ਪ੍ਰਦਰਸ਼ਿਤ ਕੀਤੇ ਗਏ। ਇਹ ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਤੱਕ ਗਈ, ਜਿੱਥੇ ਵਿਦਿਆਰਥੀਆਂ ਨੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਰੈਲੀ ਵਿੱਚ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਗੁਰਵਿੰਦਰ ਕੌਰ, ਲੈਕਚਰਾਰ ਬਾਇਓਲੋਜੀ, ਵੱਲੋਂ “ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਸੰਭਾਲ” ਵਿਸ਼ੇ ’ਤੇ ਜਾਣਕਾਰੀ ਭਰਪੂਰ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵਿਆਉਣਯੋਗ ਸਰੋਤਾਂ ਦੀ ਸੰਭਾਲ, ਜੈਵ-ਵਿਭਿੰਨਤਾ ਦੀ ਰੱਖਿਆ, ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਵਾਤਾਵਰਨ-ਪੱਖੀ ਜੀਵਨ - ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਪਹਿਲਕਦਮੀ ਰਾਹੀਂ ਵਿਦਿਆਰਥੀਆਂ ਨੂੰ ਅਨੁਭਵ-ਆਧਾਰਿਤ ਸਿੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ, ਜੈਵ-ਵਿਭਿੰਨਤਾ ਦੀ ਰੱਖਿਆ ਅਤੇ ਟਿਕਾਊ ਵਿਕਾਸ ਦੇ ਸੰਕਲਪਾਂ ਨਾਲ ਜੋੜਿਆ ਗਿਆ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਸਾਇੰਸ, ਕਾਮਰਸ ਅਤੇ ਗਣਿਤ ਵਿਭਾਗਾਂ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਿਰਫ਼ ਸਰਕਾਰੀ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਭਵਿੱਖ ਵਿੱਚ ਵੀ ਜਾਗਰੂਕਤਾ, ਵਾਤਾਵਰਨ ਸੰਭਾਲ ਅਤੇ ਸਮਾਜਿਕ ਪਹੁੰਚ ਨਾਲ ਸਬੰਧਤ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।