ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ)-ਸਾਬਕਾ ਬਲਾਕ ਸੰਮਤੀ ਮੈਂਬਰ ਜਥੇਦਾਰ ਸੁਖਪ੍ਰੀਤ ਸਿੰਘ ਕਰੋਦੀਆਂ ਨੇ ਆਪਣੇ ਸਾਥੀ ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਹਨੀ, ਉੱਘੇ ਗਾਇਕ ਗੁਰਪ੍ਰੀਤ ਸਿੰਘ ਬਿੱਲਾ ਘੁਡਾਣੀ ਅਤੇ ਕੁਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਵੋਟ ਰਾਜਨੀਤੀ ਨੂੰ ਮੁੱਖ ਰੱਖ ਕਿ ਬੇਅਦਬੀ ਮਾਮਲੇ ਦਾ ਇਨਸਾਫ਼ ਦੇਣ ਦੇ ਨਾਂਅ ਉੱਪਰ ਬਣੀਆਂ ਸਰਕਾਰਾਂ ਦੀ ਨਜ਼ਰ ਉਨ੍ਹਾਂ ਲੋਕਾਂ ਵੱਲ ਕਿਉ ਨਹੀ ਜਾਂਦੀ ਜਿਨ੍ਹਾਂ ਕਾਰਨ ਸਭ ਕੁੱਝ ਵਾਪਰਿਆ ਹੈ। ਵੱਖ ਵੱਖ ਸਰਕਾਰਾਂ ਵਲੋਂ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਲੋਕਾਂ ਦੀਆਂ ਨਜ਼ਰਾਂ ਵਿਚ ਕਥਿਤ ਤੌਰ ਦੇ ਮੁੱਖ ਦੋਸ਼ੀ ਮੰਨੇ ਜਾਣ ਵਾਲੇ ਸੌਦਾ ਸਾਧ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਕਿਉ ਕਿਸੇ ਵੀ ਸਰਕਾਰ ਨੇ ਹੱਥ ਨਹੀਂ ਪਾਇਆ। ਜਦੋਂ ਕਿ ਮੌੜ ਬੰਬ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਮਾਨਯੋਗ ਜੱਜ ਸਾਹਮਣੇ ਵੀ ਰਾਮ ਰਹੀਮ ਦੀ ਟੀਮ ਦੇ ਮੈਂਬਰ ਲਿਖਤੀ ਬਿਆਨ ਦੇ ਚੁੱਕੇ ਹਨ ਕਿ ਸੌਦਾ ਦੀ ਹਾਜ਼ਰੀ ਵਿਚ ਹਨੀਪ੍ਰੀਤ ਵੱਲੋਂ ਕਿਵੇਂ ਹਦਾਇਤ ਕੀਤੀ ਗਈ ਸੀ। ਜਥੇਦਾਰ ਕਰੌਦੀਆਂ ਨੇ ਕਿਹਾ ਕਿ ਜੇਕਰ ਅਕਾਲੀ ਸਰਕਾਰ ਸਮੇਂ ਹੀ ਮੁੱਖ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਨਾ ਵੱਡਾ ਧੱਕਾ ਨਾ ਲੱਗਦਾ। ਫਿਰ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਦੇ ਭਗਵੰਤ ਸਿੰਘ ਮਾਨ ਨੇ ਵੀ ਮੁੱਖ ਦੋਸ਼ੀਆਂ ਨੂੰ ਫੜਨ ਦੀ ਹਿੰਮਤ ਨਹੀਂ ਕੀਤੀ।
ਬੇਅਦਬੀ ਦੇ ਸੂਤਰਧਾਰ ਹਨੀਪ੍ਰੀਤ ਅਤੇ ਰਾਮ ਰਹੀਮ ਸੰਬੰਧੀ ਸਰਕਾਰ ਚੁੱਪ ਕਿਉਂ-ਜਥੇਦਾਰ ਕਰੋਦੀਆਂ
ਅਜੀਤ ਡੈਸਕ
24-06-2026