13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਆਨੰਦ ਕਾਲਜ ਜੇਠੂਵਾਲ ’ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 24-06-2026

ਜੇਠੂਵਾਲ, 23 ਜੂਨ (ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ ਬਟਾਲਾ ਜੀ. ਟੀ. ਰੋਡ ‘ਤੇ ਸਥਿਤ ਆਨੰਦ ਕਾਲਜ ਆਫ਼ ਐਜੂਕੇਸ਼ਨ ਤੇ ਨਰਸਿੰਗ ਤੇ ਜੇਠੂਵਾਲ ਵਿਖੇ ਕਾਲਜ ਮੈਨੇਜਮੈਂਟ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਕੀਰਤਨ ਕੀਤਾ ਗਿਆ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਕਾਲਜ ਦੇ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ ਵਲੋਂ ਜਲ ਦੀ ਸੇਵਾ ਨਿਭਾਉਂਦਿਆਂ ਹੋਇਆਂ ਉਨ੍ਹਾਂ ਵਿਦਿਆਰਥਣਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਸਿੱਖ ਇਤਿਹਾਸ ਵਿਚ ਇੱਕ ਵਿਲੱਖਣ ਕੁਰਬਾਨੀ ਹੈ ਜਿਸ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜ਼ਾਲਮਾ ਦੀ ਈਨ ਮੰਨਣ ਦੀ ਬਜਾਏ ਕੁਰਬਾਨੀ ਦਿੱਤੀ ਹੈ, ਜਿਸ ਕਰਕੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਪ੍ਰਿੰਸੀਪਲ ਰਚਨਾ ਕੁਮਾਰੀ, ਪ੍ਰਿੰਸੀਪਲ ਕੰਵਲਬੀਰ ਕੌਰ ਮਾਹਲ, ਰੇਨੂੰ ਠਾਕੁਰ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਸੋਹਲ, ਪ੍ਰੋ. ਮਨਿੰਦਰ ਕੌਰ, ਸਾਕਸ਼ੀ ਸ਼ਰਮਾ, ਹਰਲੀਨ ਕੌਰ, ਪੂਨਮ , ਪ੍ਰਿਅੰਕਾ, ਸੀਮਾ ਸ਼ਰਮਾ, ਪੁਨਰ, ਪ੍ਰਨੀਤ, ਕੋਮਲ ਢਿੱਲੋਂ , ਨਵਜੋਤ ਕੌਰ, ਸਿਮਰਨ ਕੌਰ ਢਿੱਲੋਂ, ਸੁੱਖ ਸ਼ਰਨ ਕੌਰ, ਰਿਪਨਦੀਪ ਕੌਰ, ਅੰਜਲੀ, ਪੱਲਵੀ, ਸਮਰੀਨ, ਰਿਤੂ, ਮਨਪ੍ਰੀਤ, ਜਸਲੀਨ, ਭਵਿਆ, ਆਇਮਨ, ਸਿਮਰ ਜੀਤ, ਵਸ਼ਿੰਕਾ, ਬਲਜਿੰਦਰ, ਪ੍ਰਭਨੂਰ, ਰਮਨਦੀਪ ਚੌਹਾਨ ਸਮੇਤ ਹੋਰ ਸਟਾਫ ਤੇ ਵਿਦਿਆਰਥਣਾਂ ਸ਼ਾਮਲ ਸਨ।

ਪਿਛਲੀ ਖ਼ਬਰ ਬੇਅਦਬੀ ਦੇ ਸੂਤਰਧਾਰ ਹਨੀਪ੍ਰੀਤ ਅਤੇ ਰਾਮ ਰਹੀਮ ਸੰਬੰਧੀ ਸਰਕਾਰ ਚੁੱਪ ਕਿਉਂ-ਜਥੇਦਾਰ ਕਰੋਦੀਆਂ ਅਗਲੀ ਖ਼ਬਰ ਯਾਦੂ ਦੀ ਅਗਵਾਈ ’ਚ ਅਕਾਲੀ ਵਰਕਰ ਮੁੱਖ ਮੰਤਰੀ ਦਾ ਅੱਜ ਸਾੜਨਗੇ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।