18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਖੰਨਾ ਵਿਚ ਸੌਂਦ ਅਤੇ ਕੋਟਲੀ ਦੀ ਸਰਪ੍ਰਸਤੀ ਵਾਲੀਆਂ ਕਮੇਟੀਆਂ ਮਨਾਉਣਗੀਆਂ 2 ਦੁਸਹਿਰੇ ਮਿਲਟਰੀ ਗਰਾਊਂਡ ਵਿਚ 120 ਫੁੱਟ ਉੱਚਾ ਰਾਵਣ ਜਲੇਗਾ ਅਤੇ ਅੰਤਰਰਾਸ਼ਟਰੀ ਗਾਇਕ ਬੱਬੂ ਮਾਨ ਵੀ ਪੁੱਜਣਗੇ

ਖੰਨਾ , 17 ਅਕਤੂਬਰ ( ਹਰਜਿੰਦਰ ਸਿੰਘ ਲਾਲ )- ਖੰਨਾ ਸ਼ਹਿਰ ਵਿੱਚ ਇਸ ਵਾਰ ਵੀ ਦੋ ਥਾਵਾਂ ’ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਇਕ ਦੁਸਹਿਰਾ ਮਿਲਟਰੀ ਗਰਾਊਂਡ ਖੰਨਾ ਵਿਖੇ ਦੁਸਹਿਰਾ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ।

ਦੁਸਹਿਰੇ ਸੰਬੰਧੀ ਕੀਤੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦੇ ਦੁਸਹਿਰਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ। ਤਸਵੀਰ : ਸੋਨੀ ਗਿੱਲ 18-10-2026
ਖੰਨਾ , 17 ਅਕਤੂਬਰ ( ਹਰਜਿੰਦਰ ਸਿੰਘ ਲਾਲ )- ਖੰਨਾ ਸ਼ਹਿਰ ਵਿੱਚ ਇਸ ਵਾਰ ਵੀ ਦੋ ਥਾਵਾਂ ’ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਇਕ ਦੁਸਹਿਰਾ ਮਿਲਟਰੀ ਗਰਾਊਂਡ ਖੰਨਾ ਵਿਖੇ ਦੁਸਹਿਰਾ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ । ਇਸ ਦੁਸਹਿਰਾ ਕਮੇਟੀ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਸਰਪ੍ਰਸਤੀ ਹਾਸਿਲ ਹੈ ਜਦੋਂ ਕਿ ਦੂਸਰਾ ਦੁਸਹਿਰਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਸਰਪ੍ਰਸਤੀ ਵਾਲੀ ਵਿਜੈ - ਦਸਵੀ ਮਹਾਂ - ਉਤਸਵ ਸੰਮਤੀ ਵਲੋਂ ਕੌੜੀ ਭੱਟੀਆਂ ਜੀ . ਟੀ . ਰੋਡ ’ ਤੇ ਮਨਾਇਆ ਜਾਵੇਗਾ । ਸੌਂਦ ਦੀ ਸਰਪ੍ਰਸਤੀ ਵਾਲੀ ਕਮੇਟੀ ਵਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਇਸ ਵਾਰ 120 ਫੁੱਟ ਉੱਚਾ ਰਾਵਣ ਦਾ ਪੁਤਲਾ ਮੁੱਖ ਖਿੱਚ ਦਾ ਕੇਂਦਰ ਹੋਵੇਗਾ । ਇਸ ਤੋਂ ਇਲਾਵਾ ਮੇਘਨਾਥ ਅਤੇ ਕੁੰਭਕਰਨ ਦੇ 100-100 ਫੁੱਟ ਉੱਚੇ ਪੁਤਲੇ ਵੀ ਤਿਆਰ ਕੀਤੇ ਜਾ ਰਹੇ ਹਨ । ਸਮਾਗਮ ਦੌਰਾਨ ਸੋਨੇ ਦੀ ਲੰਕਾ ਵੀ ਬਣਾਈ ਜਾਵੇਗੀ , ਜੋ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੇਗੀ । ਅਜੇ ਕੋਟਲੀ ਵਾਲੀ ਅਗਵਾਈ ਵਾਲੀ ਸੰਮਤੀ ਵਲੋਂ ਦੁਸਹਿਰੇ ਦੀਆਂ ਖੂਬੀਆਂ ਬਾਰੇ ਕੋਈ ਉਚੇਚੀ ਜਾਣਕਾਰੀ ਨਹੀਂ ਮਿਲੀ ਹੈ । ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਕਾਸ ਅਗਰਵਾਲ , ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਅਤੇ ਮੰਤਰੀ ਸੌਂਦ ਦੇ ਓ . ਐੱਸ . ਡੀ . ਕਰਨ ਅਰੋੜਾ ਨੇ ਦੱਸਿਆ ਕਿ 20 ਅਕਤੂਬਰ , ਮੰਗਲਵਾਰ ਨੂੰ ਦੁਸਹਿਰੇ ਦੇ ਮੌਕੇ ਰਾਵਣ , ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਵਾਰ ਸਮਾਗਮ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ । ਬੱਬੂ ਮਾਨ ਸਮੇਤ ਪੰਜਾਬੀ ਕਲਾਕਾਰ ਲਾਉਣਗੇ ਰੌਣਕਾਂ: ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਦੁਸਹਿਰੇ ਦੇ ਸਮਾਗਮ ਦੌਰਾਨ ਧਾਰਮਿਕ ਰਸਮਾਂ ਦੇ ਨਾਲ - ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ । ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇ ਕ ਬੱਬੂ ਮਾਨ , ਬਿੰਨੀ ਢਿੱਲੋਂ ਸਮੇਤ ਹੋਰ ਪੰਜਾਬੀ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ । ਸੁਰੱਖਿਆ ਅਤੇ ਸਹੂਲਤਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧ: ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ । ਇਸ ਦੇ ਨਾਲ ਹੀ ਨਗਰ ਕੌਂਸਲ ਵੱਲੋਂ ਸਫ਼ਾਈ ਅਤੇ ਪਾਣੀ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਦੁਸਹਿਰਾ ਕਮੇਟੀ ਦੇ ਜਨਰਲ ਸਕੱਤਰ ਲਵਲੇਸ਼ ਅਰੋੜਾ ਅਤੇ ਮੀਤ ਪ੍ਰਧਾਨ ਐਡ . ਰਾਕੇਸ਼ ਸ਼ਾਹੀ ਨੇ ਕਿਹਾ ਕਿ ਕਮੇਟੀ ਵੱਲੋਂ ਦੁਸਹਿਰਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ । ਇਸ ਮੌਕੇ ਸਟੇਜ ਸਕੱਤਰ ਰੋਹਿਤ ਅਗਰਵਾਲ , ਭੁਵਮ ਅਗਰਵਾਲ , ਵਿਵੇਕ ਗੋਇਲ , ਪ੍ਰਾਨਮ ਅਗਰਵਾਲ , ਡਬਲ ਚੰਦਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਮਾਣਹਾਨੀ ਦੇ ਮਾਮਲੇ ਵਿਚ ਸਾਬਕਾ ਅਕਾਲੀ ਵਿਧਾਇਕ ਸਮੇਤ 6 ਬਰੀ ਅਗਲੀ ਖ਼ਬਰ ਹਲਕਾ ਸਾਹਨੇਵਾਲ ਪਹੁੰਚਣ ’ਤੇ ਵਿਕਰਮ ਬਾਜਵਾ ਵਲੋਂ ਸਚਿਨ ਪਾਇਲਟ ਸਮੇਤ ਸੀਨੀਅਰ ਕਾਂਗਰਸੀ ਲੀਡਰਸ਼ਿਪ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।