ਵੇਰਕਾ (ਅੰਮ੍ਰਿਤਸਰ), 18 ਅਕਤੂਬਰ (ਲਖਵਿੰਦਰ ਸਿੰਘ)- ਪੁਲਿਸ ਥਾਣਾ ਸਦਰ ਅਧੀਨ ਆਉਂਦੇ ਮਜੀਠਾ ਰੋਡ ਸਥਿਤ ਰਾਮ ਨਗਰ ਕਲੋਨੀ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਗਲੀ ਨੰਬਰ 4 ਵਿਚ ਸਥਿਤ ਇਕ ਘਰ ਦੇ ਬੰਦ ਕਮਰੇ ਵਿਚੋਂ ਕਈ ਦਿਨ ਪੁਰਾਣੀਆਂ ਮਾਂ ਅਤੇ ਪੁੱਤਰ ਦੀਆਂ ਗਲੀਆਂ-ਸੜੀਆਂ ਲਾਸ਼ਾਂ ਬਰਾਮਦ ਹੋਈਆਂ।
ਮ੍ਰਿਤਕਾਂ ਦੀ ਪਛਾਣ 70 ਸਾਲਾ ਮਾਂ ਰੀਤੂ ਅਤੇ ਉਸ ਦੇ 35 ਸਾਲਾ ਪੁੱਤਰ ਗੌਰਵ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਇਲਾਕੇ ਦੇ ਲੋਕਾਂ ਨੇ ਘਰ ਵਿਚੋਂ ਬਦਬੂ ਆਉਣ ਦੀ ਸੂਚਨਾ ਸਬੰਧਤ ਸਰਪੰਚ ਨੂੰ ਦਿੱਤੀ। ਸਰਪੰਚ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।