13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਯਾਦੂ ਵਲੋਂ ਅਕਾਲੀ ਦਲ ਦੇ ਸਰਕਲ ਲਲਹੇੜੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ

ਅਜੀਤ ਡੈਸਕ 24-06-2026


ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਅਕਾਲੀ ਦਲ ਦੇ ਸਰਕਲ ਲਲਹੇੜੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ। ਯਾਦੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਲ ਪੱਧਰ ’ਤੇ ਕੋਰ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾ ਸਕੇ ਤੇ ਕੋਰ ਕਮੇਟੀ ਮੈਂਬਰ ਅਕਾਲੀ ਦਲ ਦੀ ਸਰਕਾਰ ਸਮੇਂ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਸਮੂਹ ਕਮੇਟੀ ਮੈਂਬਰਾਂ ’ਚ ਘਰ ਘਰ ਅਕਾਲੀ ਦਲ ਦੀਆਂ ਨੀਤੀਆਂ ਲਿਜਾਣ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਗੁੰਮਰਾਹਕੁੰਨ ਨੀਤੀਆਂ ਤੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ। ਯਾਦੂ ਨੇ ਕਿਹਾ ਕਿ ਆਪ ਦੇ ਆਗੂ ਪੰਜਾਬ ਨੂੰ ਲੁੱਟਣ ਲੱਗੇ ਹੋਏ ਹਨ, ਜਿਸ ਨੂੰ ਬਚਾਉਣ ਲਈ ਹਰੇਕ ਪੰਜਾਬੀ ਦਾ ਫ਼ਰਜ ਬਣਦਾ ਹੈ। ਲਲਹੇੜੀ ਸਰਕਲ ਦੀ ਕਰ ਕਮੇਟੀ ’ਚ ਹਰਵਿੰਦਰ ਸਿੰਘ ਪੱਪੂ ਮਾਜਰਾ, ਬਲਰਾਜ ਸਿੰਘ ਮਾਜਰਾ, ਰਵਿੰਦਰ ਸਿੰਘ ਗੋਹ, ਤਰਨਜੀਤ ਸਿੰਘ ਗੋਹ, ਕੁਲਵੰਤ ਸਿੰਘ ਮਲਕਪੁਰ, ਪ੍ਰੀਤਮ ਸਿੰਘ ਰਾਮਗੜ੍ਹ ਨਵਾਂ ਪਿੰਡ, ਹਰਦੇਵ ਸਿੰਘ ਲਲਹੇੜੀ, ਅਮਰੀਕ ਸਿੰਘ ਮਹੌਣ, ਅਵਤਾਰ ਸਿੰਘ ਬੂਥਗੜ੍ਹ, ਮਨਵੀਰ ਸਿੰਘ ਰਤਨਹੇੜੀ, ਜਗਪ੍ਰੀਤ ਸਿੰਘ ਇਸਮੈਲਪੁਰ, ਮਨਵੀਰ ਸਿੰਘ ਸਾਹਿਬਪੁਰਾ, ਹਰਿੰਦਰ ਸਿੰਘ ਭਾਦਲਾ ਉੱਚਾ, ਪਰਮਿੰਦਰ ਸਿੰਘ ਅਲੀਪੁਰ, ਪਵਨਜੋਤ ਸਿੰਘ ਹਰਿਓ ਕਲਾਂ, ਗੁਰਜੋਤ ਸਿੰਘ ਹਰਿਓ ਕਲਾਂ, ਵਿਨੋਦ ਕੁਮਾਰ ਬਾਜੀਗਰ ਬਸਤੀ, ਗੁਰਮੇਲ ਸਿੰਘ ਅਲੋੜ, ਸੁਖਵਿੰਦਰ ਸਿੰਘ ਬੁਲ੍ਹੇਪੁਰ, ਗੁਰਿੰਦਰ ਸਿੰਘ ਲਾਡੀ ਗਲਵੱਡੀ, ਗੁਰਦਿਆਲ ਸਿੰਘ ਮਲਕਪੁਰ, ਜਸਕਰਨ ਸਿੰਘ ਲਲਹੇੜੀ, ਫ਼ਤਿਹ ਸਿੰਘ ਬੂਥਗੜ੍ਹ, ਇੰਦਰਜੀਤ ਸਿੰਘ ਮਾਣਕਮਾਜਰਾ, ਗੁਰਮੀਤ ਸਿੰਘ ਸਾਬਕਾ ਸਰਪੰਚ ਭਾਦਲਾ ਨੀਚਾ ਨੂੰ ਲਿਆ ਗਿਆ ਹੈ। ਇਸ ਮੌਕੇ ਅਬਜ਼ਰਵਰ ਖੰਨਾ ਗੁਰਪ੍ਰੀਤ ਸਿੰਘ ਲਾਪਰਾਂ, ਸਰਕਲ ਪ੍ਰਧਾਨ ਪਵਨਜੋਤ ਸਿੰਘ ਹਰਿਓ, ਇਸਤਰੀ ਵਿੰਗ ਪ੍ਰਧਾਨ ਕੁਲਦੀਪ ਕੌਰ ਗਗਨ ਕਾਲੀਰਾਓ, ਜਗਦੀਪ ਸਿੰਘ, ਜੱਸੀ ਚਕੌਹੀ, ਪ੍ਰਗਟ ਸਿੰਘ ਫਤਿਹਪੁਰ, ਮਨੀ ਬਾਹਮਣ, ਸੁਖਵਿੰਦਰ ਸਿੰਘ ਖੰਨਾ ਵੀ ਮੌਜੂਦ ਸਨ।

ਪਿਛਲੀ ਖ਼ਬਰ 32 ਗ੍ਰਾਮ ਹੈਰੋਇਨ ਸਮੇਤ ਮਾਂ ਅਤੇ ਪੁੱਤਰ ਕਾਬੂ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਪਿੰਡ-ਪਿੰਡ ਕੈਂਪ ਲਾ ਕੇ ਭਰੇ ਜਾ ਰਹੇ ਫਾਰਮ-ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।